Site icon SMZ NEWS

ਪੰਜਾਬ ‘ਚ ਐਕਸ਼ਨ ਮੋਡ ‘ਚ ‘ਆਪ’, ਬਿੱਲ ਨਹੀਂ ਭਰਨ ਵਾਲਿਆਂ ਦੇ ਮੀਟਰ ਨਾ ਕੱਟਣ ਦੇ ਦਿੱਤੇ ਨਿਰਦੇਸ਼

ਪੰਜਾਬ ਵਿੱਚ ਬਣਨ ਜਾ ਰਹੀ ਆਮ ਆਦਮੀ ਪਾਰਟੀ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਦੀ ਤਾਜਪੋਸ਼ੀ ਤੋਂ ਪਹਿਲਾਂ ਹੀ ਇਨ੍ਹਾਂ ਵਾਅਦਿਆਂ ਨੂੰ ਲੈ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

AAP in punjab ordered

ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਬਾਅਦ ਪੁਰਾਣੇ ਘਰੇਲੂ ਬਿਜਲੀ ਦੇ ਬਿੱਲ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਸੀ। ਹੁਣ ਭਗਵੰਤ ਮਾਨ ਭਲਕੇ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਹੀ ਬਿਜਲੀ ਮਹਿਕਮੇ ਨੂੰ ਕਿਸੇ ਵੀ ਵਿਅਕਤੀ ਦਾ ਬਿਜਲੀ ਦਾ ਮੀਟਰ ਨਾ ਕੱਟਣ ਦੇ ਹੁਕਮ ਦੇ ਦਿੱਤੇ ਗਏ ਹਨ।

ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਬਿਜਲੀ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਸਰਕਾਰ ਦੇ ਅਗਲੇ ਹੁਕਮਾਂ ਤੱਕ ਕਿਸੇ ਵੀ ਵਿਅਕਤੀ ਦਾ ਬਿਜਲੀ ਦਾ ਮੀਟਰ ਨਾ ਕੱਟਿਆ ਜਾਵੇ ਤੇ ਜੇ ਪਿਛਲੇ ਦਿਨਾਂ ਦੌਰਾਨ ਕਿਸੇ ਵਿਅਕਤੀ ਦਾ ਮੀਟਰ ਬਿੱਲ ਅਦਾ ਨਾ ਕਰਨ ਕਰਕੇ ਕੱਟਿਆ ਗਿਆ ਹੈ ਤਾਂ ਉਹ ਮੀਟਰ ਤੁਰੰਤ ਪ੍ਰਭਾਵ ਨਾਲ ਲਗਾਇਆ ਜਾਵੇ।

Exit mobile version