ਦਾ ਕਪਿਲ ਸ਼ਰਮਾ ਸ਼ੋਅ’ ਇਸ ਵੇਲੇ ਸਫਲਤਾ ਦੇ ਸਿਖਰਾਂ ਤੇ ਹੈ ਇਹ ਸ਼ੋਅ ਅਜੇ ਵੀ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਸ਼ੋਅ ਦੇ ਵਿਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ,ਤੇ ਲੋਕ ਹਰ ਵਾਰ ਨਵਜੋਤ ਸਿੰਘ ਸਿੱਧੂ ਦਾ ਜੱਜ ਦੀ ਕੁਰਸੀ ਕਰਕੇ ਅਰਚਨਾ ਪੂਰਨ ਸਿੰਘ, ਤੇ ਦੋਹਾਂ ਦਾ ਮਜਾਕ ਉਡਾਉਂਦੇ ਰਹਿੰਦੇ ਹਨ, ਤੇ ਇਹ ਸ਼ੋਅ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੁਰਖੀਆਂ ‘ਚ ਹੈ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਵਿਚ ਕਰਾਰੀ ਹਾਰ ਕਰਕੇ ਉਨ੍ਹਾ ਦੇ ਸੋਸ਼ਲ ਮੀਡਿਆ ਉਪਰ ਕਾਫੀ ਮੀਮਜ਼ ਵਾਇਰਲ ਹੋਏ। ਮੀਮਜ਼ ਰਾਹੀਂ ਲੋਕ ਦੱਸਦੇ ਹਨ ਕਿ ਸਿੱਧੂ ਦੇ ਹਾਰਨ ਤੋਂ ਬਾਅਦ ਉਹ ਕਪਿਲ ਸ਼ਰਮਾ ਸ਼ੋਅ ਦੇ ਵਿਚ ਵਾਪਸੀ ਕਰਨਗੇ, ਤੇ ਅਰਚਨਾ ਦੀ ਕੁਰਸੀ ਖਤਰੇ ਵਿਚ ਹੈ। ਇਹ ਮੀਮ ਕਾਫੀ ਵਾਇਰਲ ਹੋਇਆ, ਤੇ ਅਰਚਨਾ ਨੇ ਇਸ ਗੱਲ ਉਪਰ ਆਪਣੀ ਚੁੱਪੀ ਤੋੜੀ ਹੈ।
ਓਹਨਾ ਨੇ ਕਿਹਾ , ‘ਲੋਕਾਂ ਨੂੰ ਲੱਗਦਾ ਹੈ ਕਿ ਮੇਰੇ ਕੋਲ ਹੋਰ ਕੋਈ ਕੰਮ ਨਹੀਂ ਹੈ। ਜੇਕਰ ਸਿੱਧੂ ਸਾਹਿਬ ਸ਼ੋਅ ‘ਤੇ ਆਉਂਦੇ ਹਨ ਤਾਂ ਮੈਂ ਸ਼ੋਅ ‘ਚੋਂ ਵਾਕਆਊਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਅਰਚਨਾ ਅੱਗੇ ਕਹਿੰਦੀ ਹੈ, ‘ਵੈਸੇ, ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਮੇਰੇ ‘ਤੇ ਅਜਿਹੇ ਮਾਈਮ ਬਣੇ ਅਤੇ ਵਾਇਰਲ ਹੋਣ ਲੱਗੇ। ਅਜਿਹਾ ਹੁੰਦਾ ਰਹਿੰਦਾ ਹੈ। ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ। ਜੇਕਰ ਕੋਈ ਵਿਅਕਤੀ ਸ਼ੋਅ ਛੱਡ ਕੇ ਰਾਜਨੀਤੀ ਵਿੱਚ ਆਉਣ ਬਾਰੇ ਸੋਚਦਾ ਹੈ ਤਾਂ ਵੀ ਉਸ ਨੂੰ ਉਸੇ ਸ਼ੋਅ ਦਾ ਹਿੱਸਾ ਮੰਨਿਆ ਜਾਂਦਾ ਹੈ, ਉਸ ਬਾਰੇ ਲਗਾਤਾਰ ਚਰਚਾ ਕੀਤੀ ਜਾਂਦੀ ਹੈ। ਸ਼ੋਅ ਨੂੰ ਇਸ ਨਾਲ ਜੁੜਕੇ ਦੇਖਿਆ ਜਾਂਦਾ ਹੈ।”ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਸ਼ੋਅ ‘ਤੇ ਇੱਕ ਖਾਸ ਕਿਰਦਾਰ ਨਿਭਾ ਰਹੀ ਹਾਂ, ਮੇਰਾ ਰੋਲ ਅਹਿਮ ਹੈ। ਮੈਨੂੰ ਲੱਗਦਾ ਹੈ ਤਿ ਮੈਂ ਆਪਣੇ ਰੋਲ ਦੀ ਜ਼ਿੰਮੇਦਾਰੀ ਨਿਭਾ ਰਹੀ ਹਾਂ। ਪਰ ਇਹ ਅਜੀਬ ਗੱਲ ਹੈ ਕਿ ਜਦੋਂ-ਜਦੋਂ ਸਿੱਧੂ ਨਾਲ ਜੁੜਿਆ ਮੁੱਦਾ ਸਾਹਮਣੇ ਆਉਂਦਾ ਹੈ ਉਦੋਂ ਮੀਮਜ਼ ਬਣਦੇ ਹਨ। ਆਖਰ ‘ਚ ਉਨ੍ਹਾਂ ਕਿਹਾ ਕਿ ਜੇਕਰ ਚੈਨਲ ਜਾਂ ਨਿਰਮਾਤਾ ਸਿੱਧੂ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ ਤਾਂ ਉਹ ਸ਼ੋਅ ਛੱਡਣ ਲਈ ਤਿਆਰ ਹੈ। ਇਸ ਤੋਂ ਬਾਅਦ ਉਹ ਆਪਣੇ ਹੋਰ ਪ੍ਰੋਜੈਕਟਾਂ ‘ਤੇ ਧਿਆਨ ਦੇਵੇਗੀ।