Site icon SMZ NEWS

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜ-ਤੋੜ ਫਾਇਰਿੰਗ, ਮੌਤ ਦੀ ਖ਼ਬਰ

ਜਲੰਧਰ ਦੇ ਮੱਲੀਆਂ ਵਿਖੇ ਸੋਮਵਾਰ ਵੱਡੀ ਵਾਰਦਾਤ ਵਾਪਰੀ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜਤੋੜ ਹਮਲਾਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੂੰ ਕਾਫੀ ਗੋਲੀਆਂ ਲੱਗੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਸੰਦੀਪ ਨੰਗਲ ਅੰਬੀਆਂ ਦੀ ਮੌਤ ਹੋਣ ਦੀ ਖ਼ਬਰ ਹੈ।

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਮੱਲੀਆਂ ਵਿਖੇ ਅੱਜ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਉਸ ਦੌਰਾਨ ਸੰਦੀਪ ਨੰਗਲ ਅੰਬੀਆਂ ‘ਤੇ ਫਾਇਰਿੰਗ ਹੋਈ। ਖਬਰ ਹੈ ਕਿ ਉਨ੍ਹਾਂ ਨੂੰ ਕਾਫੀ ਗੋਲੀਆਂ ਲੱਗੀਆਂ ਹਨ। ਚੱਲਦੇ ਮੈਚ ਦੌਰਾਨ ਸੰਦੀਪ ਨੰਗਲ ‘ਤੇ ਹਮਲਾ ਹੋਇਆ ਹੈ। 4 ਹਮਲਾਵਰਾਂ ਵੱਲੋਂ ਸੰਦੀਪ ਨੰਗਲ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਹਨ। ਘਟਨਾ ਕਾਰਨ ਕਬੱਡੀ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਹੈ।

Exit mobile version