ਮੋਦੀ ਸਰਕਾਰ ਨੇ ਹੋਲੀ ਤੋਂ ਇੱਕ ਹਫ਼ਤਾ ਪਹਿਲਾਂ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਦੀ ਸੋਸ਼ਲ ਸਕਿਓਰਿਟੀ ਜਾਨੀ ਪੀ.ਐੱਫ. ‘ਤੇ ਇੱਕ ਵਾਰ ਫਿਰ ਵਿਆਜ ਦਰਾਂ ‘ਤੇ ਕੈਂਚੀ ਚਲਾ ਦਿੱਤੀ ਗਈ ਹੈ।

ਪੀ.ਐੱਫ. ‘ਤੇ ਵਿਆਜ ਦਰ ਨੂੰ 8.5 ਫੀਸਦੀ ਤੋਂ ਘਟਾ ਕੇ 8.1 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਵਿੱਚ ਪੀ.ਐੱਫ. ‘ਤੇ ਵਿਆਜ ਦਰ ਦਾ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਪੀ.ਐੱਫ. ‘ਤੇ ਵਿਆਜ ਦੀ ਸਭ ਤੋਂ ਘੱਟ ਵਿਆਜ ਦਰ 8 ਫੀਸਦੀ 1977-78 ਵਿੱਚ ਸੀ। ਤੁਹਾਨੂੰ ਇਹ ਜਾਣਕਾਰੀ ਹੈਰਾਨੀ ਹੋਵੇਗੀ ਕਿ ਕਦੇ ਪੀ.ਐੱਫ. ‘ਤੇ 12 ਫੀਸਦੀ ਤੱਕ ਵਿਆਜ ਮਿਲਦਾ ਹੁੰਦਾ ਸੀ।
ਦੱਸ ਦੇਈਏ ਕਿ ਰੂਸ-ਯੂਕਰੇਨ ਜੰਗ ਕਰਕੇ ਸ਼ੇਅਰ ਬਾਜ਼ਾਰਾਂ ਵਿੱਚ ਵੱਡੀ ਗਿਰਾਵਟ ਆਈ ਹੈ। ਪਹਿਲਾਂ ਹੀ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਇਸ ਤੋਂ ਕਮਾਈ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇਵਿੱਚ ਮਾਲੀ ਵਰ੍ਹੇ 2021-22 ਲਈ ਪੀ.ਐੱਫ. ਦੀਆਂ ਦਰਾਂ ਨੂੰ ਸਥਿਰ ਰਖਿਆ ਜਾ ਸਕਦਾ ਹੈ ਜਾਂ ਇਸ ਵਿੱਚ ਕਟੌਤੀ ਵੀ ਕੀਤੀ ਜਾ ਸਕਦੀ ਹੈ। ਹੁਣ ਇਸ ਵਿੱਚ ਕਟੌਤੀ ਦਾ ਫੈਸਲਾ ਲਿਆ ਗਿਆ ਹੈ।
Comment here