ਰੂਸ ਤੇ ਯੂਕਰਨ ਵਿਚਾਲੇ ਟੈਂਕ, ਤੋਪ ਤੇ ਏਅਰਕ੍ਰਾਫਟ ਨਾਲ ਸ਼ੁਰੂ ਹੋਈ ਜੰਗ ਬਾਇਲਾਜੀਕਲ ਤੇ ਕੈਮੀਕਲ ਹਥਿਆਰਾਂ ਤੱਕ ਪਹੁੰਚ ਗਈ ਹੈ। ਰੂਸ ਦਾ ਦੋਸ਼ ਹੈ ਕਿ ਯੂਕਰੇਨ ਅਮਰੀਕਾ ਨਾਲ ਮਿਲ ਕੇ ਬਾਇਓਲਾਜਿਕਲ ਤੇ ਕੈਮੀਕਲ ਹਥਿਆਰ ਤਿਆਰ ਕਰ ਰਿਹਾ ਹੈ। ਦੂਜੇ ਪਾਸੇ ਯੂਕਰੇਨ ਨੇ ਰੂਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇਨ੍ਹਾਂ ਹਥਿਆਰਾਂ ਦਾ ਉਸ ਦੇ ਖਿਲਾਫ ਇਸਤੇਮਾਲ ਕੀਤਾ ਤਾਂ ਰੂਸ ਨੂੰ ਹੋਰ ਜ਼ਿਆਦਾ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਏਗਾ।
ਕੈਮੀਕਲ ਹਥਿਆਰਾਂ ਦਾ ਮਤਲਬ ਟਾਕਸਿਕ ਕੈਮੀਕਲ ਤੇ ਜ਼ਹਿਰ ਦਾ ਇਸਤੇਮਾਲ ਕਰਨਾ ਹੈ। ਇਨ੍ਹਾਂ ਨੂੰ ਵਾਟਰ ਸਪਲਾਈ, ਹਵਾ ਤੇ ਖਾਣ ਵਿੱਚ ਦੇ ਕੇ ਲੋਕਾਂ ਨੂੰ ਮਾਰਿਆ ਜਾਂਦਾ ਹੈ। ਦੂਜੇ ਪਾਸੇ ਬਾਇਲਾਜੀਕਲ ਹਥਿਆਰ ਦਾ ਮਤਲਬ ਬੈਕਟੀਰੀਆ ਤੇ ਵਾਇਰਲ ਵਰਗੇ ਨੈਚੁਰਲ ਸੋਰਸ ਦੀ ਮਦਦ ਨਾਲ ਲੋਕਾਂ ਨੂੰ ਬੀਮਾਰ ਕਰਕੇ ਮਾਰਨਾ। ਦੋਵਾਂ ਦਾ ਹੀ ਇਸਤੇਮਾਲ ਜੰਗ ਦੌਰਾਨ ਇੱਕ ਪੂਰੇ ਇਲਾਕੇ ਦੇ ਲੋਕਾਂ ਨੂੰ ਮਾਰਨ ਲਈ ਕੀਤਾ ਜਾ ਸਕਾ ਹੈ। ਇਨ੍ਹਾਂ ਦਾ ਅਸਰ ਆਉਣ ਵਾਲੀਆਂ ਪੀੜੀਆਂ ‘ਤੇ ਵੀ ਰਹਿੰਦਾ ਹੈ। ਜਿਸ ਕਾਰਨ ਬੱਚੇ ਸਰੀਰਕ ਤੇ ਮਾਨਸਿਕ ਤੌਰ ‘ਤੇ ਅਪਾਹਜ ਪੈਦਾ ਹੁੰਦੇ ਹਨ। ਦੋਵੇਂ ਹੀ ਹਥਿਆਰ ਲੋਕਾਂ ਨੂੰ ਤੜਪਾ-ਤੜਪਾ ਕੇ ਮਾਰਦੇ ਹਨ।
1937 ਵਿੱਚ ਮੰਗੋਲਿਆਈ ਫੌਜ ਨੇ ਪਲੇਗ ਨਾਲ ਮਰੀਆਂ ਲਾਸ਼ਾਂ ਨੂੰ ਬਲੈਕ-ਸੀ ਦੇ ਕੰਢੇ ਸੁੱਟਿਆ ਸੀ। ਇਹ ਬਾਇਓਲਾਜਿਕਲ ਹਥਿਆਰ ਦੇ ਇਸਤੇਮਾਲ ਦਾ ਪਹਿਲਾ ਉਦਾਹਰਨ ਹੈ। ਹੁਣ ਤੱਕ ਜਰਮਨੀ, ਅਮਰੀਕਾ, ਰੂਸ ਤੇ ਚੀਨ ਸਣੇ 17 ਦੇਸ਼ ਬਾਇਓਲਾਜੀਕਲ ਹਥਿਆਰ ਬਣਾ ਚੁੱਕੇ ਹਨ। ਚੀਨ ‘ਤੇ ਕੋਰੋਨਾ ਨੂੰ ਬਾਇਓਲਾਜੀਕਲ ਹਥਿਆਰ ਵਾਂਗ ਇਸਤੇਮਾਲ ਕਰਨ ਦਾ ਦੋਸ਼ ਲੱਗ ਚੁੱਕਾ ਹੈ।
ਰੂਸੀ ਡਿਪਲੋਮੈਟ ਵੇਜਲੀ ਨੇਬੇਨਜਾਯਾ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਅਮਰੀਕਾ ਦੀ ਮਦਦ ਨਾਲ ਲਗਭਗ 30 ਬਾਇਓ ਵੈਪਨ ਪ੍ਰੋਗਰਾਮ ਚਲਾ ਰਿਹਾ ਹੈ। ਯੂਕਰੇਨ ਚਮਗਾਦੜਾਂ ਤੇ ਹੋਰ ਪ੍ਰਵਾਸੀ ਪੰਛੀਆਂ ਰਾਹੀਂ ਰੂਸ ਵਿੱਚ ਬੀਮਾਰੀ ਫੈਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਰੂਸ ਨੇ ਇਸ ਮੁੱਦੇ ‘ਤੇ ਚਰਾਚ ਲਈ ਸੰਯੁਕਤ ਰਾਸਠਰ ਸੁਰੱਖਿਆ ਪ੍ਰੀਸ਼ਦ ਵਿੱਚ ਬੈਠਕ ਵੀ ਬੁਲਾਈ ਸੀ।