NationNewsWorld

ਟਾਂਡਾ ਉੜਮੁੜ ‘ਚ ਮਰੀਆਂ ਮਿਲੀਆਂ 20 ਗਾਵਾਂ, ਧੜ ਤੋਂ ਵੱਖ ਸਨ ਸਿਰ, ਸੜਕਾਂ ‘ਤੇ ਉਤਰੇ ਲੋਕ

ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਵਿੱਚ 20 ਗਾਵਾਂ ਮਰੀਆਂ ਹੋਈਆਂ ਮਿਲੀਆਂ। ਸਾਰੀਆਂ ਗਾਵਾਂ ਦੇ ਧੜ ਤੇ ਸਿਰ ਵੱਖ-ਵੱਖ ਮਿਲੇ ਹਨ। ਇਸ ਦਾ ਪਤਾ ਲੱਗਦੇ ਹੀ ਹਿੰਦੂ ਸੰਗਠਨ ਸੜਕਾਂ ‘ਤੇ ਉਤਰ ਆਏ। ਸੰਗਠਨਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਜਲੰਧਰ-ਪਠਾਨਕੋਟ-ਜੰਮੂ ਹਾਈਵੇ ਜਾਮ ਕਰ ਦਿੱਤਾ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੂੰ ਸਮਝਾ ਕੇ ਰੋਡ ਖਾਲੀ ਕਰਵਾਇਆ।

ਬਜਰੰਗ ਦਲ ਦੇ ਮੈਂਬਰ ਸੰਦੀਪ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਵਿੱਚ ਰੇਲਵੇ ਫਾਟਕ ਦੇ ਨੇੜੇ ਇੱਕ ਆਦਮੀ ਨੇ ਖੇਤਾਂ ਕੋਲ ਗਾਵਾਂ ਨੂੰ ਮ੍ਰਿਤ ਹਾਲਤ ਵਿੱਚ ਵੇਖਿਆ। ਇਨ੍ਹਾਂ ਵਿੱਚੋਂ ਵਧੇਰੇ ਗਾਵਾਂ ਦੇ ਸਿਰ ਕੱਟੇ ਗਏ ਸਨ ਤੇ ਧੜ ਵੱਖਰੇ ਪਏ ਸਨ। ਇਸ ਦੀ ਸੂਚਨਾ ਮਿਲਦੇ ਹੀ ਬਜਰੰਗ ਦਲ ਦੇ ਜ਼ਿਲ੍ਹਾ ਕਨਵੀਰਨ ਕਰਨ ਪਾਸੀ ਤੇ ਦੂਜੇ ਸੰਗਠਨਾਂ ਦੇ ਲੋਕ ਜਮ੍ਹਾ ਹੋ ਗਏ।

ਮੌਕੇ ‘ਤੇ ਪੁਲਿਸ ਵੀ ਬੁਲਾਈ ਗਈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਨਾਰਾਜ਼ ਹੋ ਕੇ ਹਿੰਦੂ ਸੰਗਠਨਾਂ ਦੇ ਮੈਂਬਰ ਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਜਲੰਧਰ-ਪਠਾਨਕੋਟ-ਜੰਮੂ-ਹਾਈਵੇ ਜਾਮ ਕਰ ਦਿੱਤਾ। ਇਹ ਪ੍ਰਦਰਸ਼ਨ ਕਈ ਘੰਟਿਆਂ ਤੱਕ ਚੱਲਿਆ, ਜਿਸ ਪਿੱਛੋਂ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 295 ਦੇ ਤਹਿਤ ਅਣਪਛਾਤੇ ਲੋਕਾਂ ‘ਤੇ ਪਰਚਾ ਦਰਜ ਕਰ ਲਿਆ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਲੰਧਰ ਤੇ ਹੁਸ਼ਿਆਰਪੁਰ ਦੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਕਿਉਂਕਿ ਘਟਨਾ ਰੇਲਵੇ ਲਾਈਨਾਂ ਕੋਲ ਹੋਈ ਸੀ, ਇਸ ਲਈ ਰੇਲਵੇ ਪੁਲਿਸ ਦੇ ਅਫਸਰ ਵੀ ਮੌਕੇ ‘ਤੇ ਪਹੁੰਚ ਗਏ।

ਇਸ ਤੋਂ ਪਹਿਲਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਗਾਵਾਂ ਨੂੰ ਇੱਕ ਟਰੱਕ ਵਿੱਚ ਇਥੇ ਲਿਆਇਆ ਗਿਆ ਸੀ, ਜਿਸ ਟਰੱਕ ਵਿੱਚ ਗਾਵਾਂ ਨੂੰ ਲਿਆਇਆ ਗਿਆ, ਉਸ ਵਿੱਚ ਅੱਗੇ ਆਲੂ ਦੀਆਂ ਬੋਰੀਆਂ ਰਖੀਆਂ ਗਈਆਂ ਸਨ। ਟਾਂਡਾ ਉੜਮੁੜ ਵਿੱਚ ਰੇਲਵੇ ਲਾਈਨ ਦੇ ਕੋਲ ਪਹੁੰਚਣ ਤੋਂ ਬਾਅਦ ਟਰੱਕ ਤੋਂ ਗਾਵਾਂ ਨੂੰ ਲਾਹ ਕੇ ਬੇਰਹਿਮੀ ਨਾਲ ਉਨ੍ਹਾਂ ਨੂੰ ਮਾਰ ਦਿੱਤਾ ਗਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਕੁਝ ਸਾਨ੍ਹ ਵੀ ਹਨ।

Comment here

Verified by MonsterInsights