Site icon SMZ NEWS

ਕਾਂਗਰਸ ਦੀ ਹਾਰ ‘ਤੇ ਬੋਲੇ ਜਾਖੜ, ‘ਚੰਨੀ ਨੂੰ ਲੋਕਾਂ ਨੇ ਨਹੀਂ ਸਵਿਕਾਰਿਆ, ਸਿੱਧੂ CM ਫੇਸ ਹੁੰਦੇ ਤਾਂ…’

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਇਸ ਹਾਰ ਪਿੱਛੋਂ ਜਾਖੜ ਨੇ ਇੱਕ ਇੰਟਰਵਿਊ ਦੌਰਾਨ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ।

jakhar speak on congress

ਜਾਖੜ ਨੇ ਕਿਹਾ ਕਿ ਜੇ ਸਿੱਧੂ ਨੂੰ ਮੁੱਖ ਮਤੰਰੀ ਦਾ ਚਿਹਰਾ ਬਣਾਇਆ ਜਾਂਦਾ ਤਾਂ ਰਾਜ ਵਿੱਚ ਬਦਲਾਅ ਦੀ ਹਨੇਰੀ ਰੁਕ ਜਾਂਦੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚਿਹਰਾ ਬਦਲਿਆ ਗਿਆ ਪਰ ਅਕਸ ਨਹੀਂ, ਚਰਨਜੀਤ ਸਿੰਘ ਚੰਨੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਨੂੰ ਕਮਾਨ ਦਿੱਤੀ ਗਈ, ਉਸ ਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਚੰਨੀ ਨੂੰ ਇੱਕ ਕਾਰਡ ਵਾਂਗ ਪੇਸ਼ ਕੀਤਾ ਗਿਆ ਜੋ ਗਲਤ ਸੀ, ਕੀ ਜੁਆ ਖੇਡਿਆ ਜਾ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਸਾਬਕਾ ਇੰਚਰਾਜ ਹਰੀਸ਼ ਰਾਵਤ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਤਰਾਖੰਡ ਵਿੱਚ ਭਗਵਾਨ ਨੇ ਉਨ੍ਹਾਂ ਨਾਲ ਨਿਆਂ ਕੀਤਾ। ਰਾਵਤ ਸਾਹਿਬ ਦੀ ਚਲਾਈ ਮਿਜ਼ਾਇਲ ਕਾਂਗਰਸ ‘ਤੇ ਹੀ ਆ ਡਿੱਗੀ।

Exit mobile version