ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ ਸਾਹਮਣੇ ਆ ਗਏ ਹਨ। ਜਲੰਧਰ ਵਿਧਾਨ ਸਭਾ ਸੀਟ ਦੇ 9 ਚੋਣ ਹਲਕਿਆਂ ਵਿੱਚੋਂ ਪੰਜ ‘ਤੇ ਕਾਂਗਰਸ ਦਾ ਝੰਡਾ ਲਹਰਿਆ, ਜਦਕਿ ਚਾਰ ਸੀਟਾਂ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ।
ਜਲੰਧਰ ਕੈਂਟ ਤੋਂ ਕਾਂਗਰਸ ਦੇ ਪਰਗਟ ਸਿੰਘ ਆਮ ਆਦਮੀ ਪਾਰਟੀ ਦੇ ਸੁਰਿੰਦਰ ਸਿੰਘ ਸੋਢੀ ਨੂੰ ਪਛਾੜ ਕੇ 5808 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਉਥੇ ਹੀ ਜਲੰਧਰ ਉੱਤਰੀ ਤੋਂ ਅਵਤਾਰ ਕਾਂਗਰਸੀ ਆਗੂ ਅਵਤਾਰ ਸਿੰਘ ਜੂਨੀਅਰ ਬੀਜੇਪੀ ਦੇ ਕੇਡੀ ਭੰਡਾਰੀ ਨੂੰ 9486 ਫਰਕ ਨਾਲ ਹਰਾ ਕੇ ਅੱਗੇ ਰਹੇ।
ਫਿਲੌਰ ਤੋਂ ਕਾਂਗਰਸ ਦੇ ਵਿਕਰਮਜੀਤ ਸਿੰਘ ਚੌਧਰੀ ਨੇ 12303 ਵੋਟਾਂ ਦੇ ਵੱਡੇ ਫਰਕ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਖੈਰਾ ਤੇ ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ ਨੇ ਅਕਾਲੀ ਦਲ ਦੇ ਬਚਿੱਤਰ ਸਿੰਘ ਕੌਹੜ ਨੂੰ 12079 ਵੋਟਾਂ ਦੇ ਫਰਕ ਨਾਲ ਹਰਾਇਆ।ਇਨ੍ਹਾਂ ਚੋਣ ਹਲਕਿਆਂ ਵਿੱਚ ਫਿਰਿਆ ਝਾੜੂ
ਉਥੇ ਹੀ 2869 ਵੋਟਾਂ ਦੇ ਫਰਕ ਨਾਲ ਨਕੋਦਰ ਤੋਂ ਇੰਦਰਜੀਤ ਮਾਨ ਨੇ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਮਾਤ ਦਿੱਤੀ। ਕਰਤਾਰਪੁਰ ਤੋਂ ਬਲਕਾਰ ਸਿੰਘ ਨੇ ਕਾਂਗਰਸੀ ਆਗੂ ਚੌਧਰੀ ਸੁਰਿੰਦਰ ਸਿੰਘ ਨੂੰ 4574 ਵੋਟਾਂ ਨਾਲ ਪਛਾੜਿਆ। ਜਲੰਧਰ ਪੱਛਮੀ ਤੋਂ ਸ਼ੀਤਲ ਅੰਗੁਰਾਲ ਨੇ ਕਾਂਗਰਸੀ ਆਗੂ ਸੁਸ਼ੀਲ ਕੁਮਾਰ ਰਿੰਕੂ ਨੂੰ 4253 ਵੋਟਾਂ ਨਾਲ ਮਾਤ ਦਿੱਤੀ ਤੇ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਨੇ 247 ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਰਜਿੰਦਰ ਬੇਰੀ ਨੂੰ ਹਰਾਇਆ।
Comment here