ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਫੈਸਲਾ ਸਵੀਕਾਰ ਕਰਦੇ ਹਾਂ।

ਸ. ਗੜ੍ਹੀ ਨੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਅਪੀਲ ਹੈ ਕਿ ਜੋ ਸਰਕਾਰ ਬਣਾਉਣ ਦਾ ਮੌਕਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ, ਤੁਸੀਂ ਪੰਜਾਬ ਦੇ ਲੋਕਾਂ ਦੀ ਸਿਹਤ, ਸਿੱਖਿਆ ਤੇ ਰੁਜ਼ਗਾਰ, ਦਲਿਤ-ਪਛੜਿਆ ਦਾ ਰਾਖਵਾਂਕਰਨ ਅਤੇ ਸਮਾਜਿਕ ਪਰਿਵਰਤਨ ਜਾਤ-ਪਾਤ ਤੋਂ ਉਪਰ ਉਠ ਕੇ ਬਰਾਬਰਤਾ ਲਈ ਕੰਮ ਕਰੋਗੇ। ਆਰਥਿਕ ਬਰਾਬਰਤਾ ਦਾ ਜੋ ਪ੍ਰੋਗਰਾਮ ਹੈ ਉਸ ਵਿੱਚ ਸਰਮਾਏਦਾਰੀ ਖਤਮ ਕਰਕੇ ਤੁਸੀਂ ਹਰ ਗਰੀਬ ਲਈ ਆਰਥਿਕ ਮੁਕਤੀ ਦਾ ਕੰਮ ਕਰੋਂਗੇ ਉਸ ਗੱਲ ਦੀ ਅਸੀਂ ਅਪੀਲ ਕਰਦੇ ਹਾਂ।
ਸ. ਗੜ੍ਹੀ ਨੇ ਕਿਹਾ ਕਿ ਬਸਪਾ ਵਲੋਂ ਪੂਰੇ ਪੰਜਾਬ ਵਿੱਚ ਬਸਪਾ-ਅਕਾਲੀ ਗਠਜੋੜ ਦੇ ਤਹਿਤ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਗਠਜੋੜ ਕਰਕੇ ਚੋਣ ਲੜੀ ਗਈ ਹੈ। ਅਸੀਂ ਵਰਕਰਾਂ, ਵੋਟਰਾਂ ਤੇ ਸਮਰਥਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਨਵਾਂਸ਼ਹਿਰ ਸੀਟ ਜਿੱਤਣ ਤੇ ਡਾ ਨਛੱਤਰ ਪਾਲ ਜੀ ਨੂੰ ਸਮੁੱਚੀ ਬਸਪਾ ਪੰਜਾਬ ਟੀਮ ਵਲੋਂ ਲੱਖ-ਲੱਖ ਵਧਾਈ ਅਤੇ ਨਵਾਂਸ਼ਹਿਰ ਦੇ ਸਾਥੀਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਨੇ ਚੰਡੀਗੜ੍ਹ ਵਿਧਾਨ ਸਭਾ ਵਿੱਚ ਹਾਥੀ ਘੱਲਿਆ।
Comment here