ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਬਿਆਨ ਦਿੱਤਾ ਹੈ। ਸਿਸੌਦੀਆ ਨੇ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ, ਅਜੇ ਬਹੁਤ ਕੁਝ ਬਾਕੀ ਹੈ। ਪੰਜਾਬ ਵਿਚ 117 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਵੱਡੇ-ਵੱਡੇ ਦਿੱਗਜ਼ਾਂ ਨੂੰ ਹਰਾ ਦਿੱਤਾ ਹੈ।
ਇਸ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀਆਂ ਦੋਵੇਂ ਸੀਟਾਂ ਤੋਂ ਹਾਰ ਗਏ ਹਨ। ਕਾਂਗਰਸ ਪ੍ਰਧਾਨ ਨਵੋਜਤ ਸਿੰਘ ਸਿੱਧੂ ਨੇ ਵੀ ਆਪਣੀ ਸੀਟ ਗੁਆ ਦਿੱਤੀ ਹੈ ਤੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਨੀ ਕੈਪਟਨ ਤੇ ਸਿੱਧੂ ਦੀ ਹਾਰ ‘ਤੇ ਸਿਸੌਦੀਆ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਨੇਤਾਵਾਂ ਨੂੰ ਹਰਾਇਆ ਹੈ, ਇਨ੍ਹਾਂ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ, ਨਸ਼ੇ ਵਿਚ ਲੁੱਟ-ਖੁੱਸਟ ਕਰਕੇ ਬਰਬਾਦ ਕਰ ਦਿੱਤਾ ਸੀ। ਕੋਈ ਬਦਲ ਨਹੀਂ ਸੀ। ਅੱਜ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਰੂਪ ਵਿਚ ਇੱਕ ਈਮਾਨਦਾਰ ਬਦਲ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਾਨਦਾਰ ਨਤੀਜੇ ਆਏ ਹਨ। ਸਾਨੂੰ ਇਹੀ ਉਮੀਦ ਸੀ। ਅਸੀਂ ਪੰਜਾਬ ਨੂੰ ਕਿਹਾ ਸੀ ਕਿ ਸਾਨੂੰ ਰੋਜ਼ਗਾਰ, ਵਪਾਰ ਤੇ ਸਿੱਖਿਆ ਦੇਣ ਲਈ ਇੱਕ ਮੌਕਾ ਦਿਓ ਤੇ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਲੋਕਾਂ ਨੇ ਇੱਕ ਮੌਕਾ ਦਿੱਤਾ ਹੈ। ਅਸੀਂ ਦਿੱਲੀ ਦੀ ਤਰ੍ਹਾਂ ਹੀ ਪੰਜਾਬ ਵਿਚ ਵੀ ਕੰਮ ਕਰਕੇ ਦਿਖਾਵਾਂਗੇ।
Comment here