Site icon SMZ NEWS

‘ਆਪ’ ਦੀ ਜਿੱਤ ‘ਤੇ ਬੋਲੇ ਰਾਘਵ ਚੱਢਾ- ‘2032 ਤੱਕ ਭਗਵੰਤ ਮਾਨ ਹੀ ਸੰਭਾਲਣਗੇ ਪੰਜਾਬ ਦੀ ਵਾਗਡੋਰ’

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾਫ਼ੇਰ ਜਿੱਤ ਹਾਸਲ ਕਰਦੀ ਹੈ। ਸੂਬੇ ਵਿੱਚ ਹੁਣ ‘ਆਪ’ ਦੀ ਸਰਕਾਰ ਬਣਨ ਜਾ ਰਹੀ ਹੈ। ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪਾਰਟੀ ਨੂੰ ਮਿਲੀ ਇਸ ਵੱਡੀ ਜਿੱਤ ‘ਤੇ ਕਿਹਾ ਕਿ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 40 ਸਾਲਾਂ ਤੋਂ ਰਾਜ ਕਰਨ ਵਾਲੇ ਬਾਬਾ ਬੋਹੜ ਵਰਗਿਆਂ ਲੋਕਾਂ ਦੇ ਸਿੰਘਾਸਣ ਹਿਲਾ ਕੇ ਰੱਖ ਦਿੱਤੇ। ਇਹ ਕੋਈ ਆਮ ਜਿੱਤ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ ਕਿ ਉਨ੍ਹਾਂ ਕਿਹਾ ਕਿ ਕਿ ਅਸੀਂ ਆਮ, ਇਮਾਨਦਾਰ ਅਤੇ ਸਾਫ਼ ਸੁਥਰੇ ਲੋਕ ਹਾਂ। ਭਗਵੰਤ ਮਾਨ 2022 ਤੋਂ ਬਾਅਦ 2027 ਤੇ 2032 ਵਿਚ ਵੀ ਪੰਜਾਬ ਦੀ ਵਾਗਡੋਰ ਸੰਭਾਲਣਗੇ। ਜਿਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ, ਉਹ ਹੋਰ ਪਾਰਟੀਆਂ ਨੂੰ ਭੁੱਲ ਗਏ, ਪੰਜਾਬ ਦੇ ਲੋਕ ਵੀ ਰਵਾਇਤੀ ਪਾਰਟੀਆਂ ਨੂੰ ਭੁੱਲ ਜਾਣਗੇ। ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਦੇ ਹਰ ਵਿਅਕਤੀ ਦੇ ਦਿਲ ਵਿਚ ਥਾਂ ਬਣਾ ਲਈ ਹੈ।‘

ਉਨ੍ਹਾਂ ਕਿਹਾ ਕਿ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਦਾ ਕੌਮੀ ਅਤੇ ਕੁਦਰਤੀ ਬਦਲ ਬਣੇਗੀ। ਉਹਨਾਂ ਕਿਹਾ ਕਿ ‘ਆਪ’ ਦੇਸ਼ ਵਿਚ ਕੌਮੀ ਤਾਕਤ ਵਜੋਂ ਉੱਭਰੀ ਹੈ। ਆਮ ਆਦਮੀ ਪਾਰਟੀ ਦਾ ਪੰਜਾਬ ਮਾਡਲ ਸਿਰਫ ਇਹਨਾਂ ਦੋ ਸੂਬਿਆਂ ਵਿਚ ਹੀ ਲਾਗੂ ਨਹੀਂ ਰਹੇਗਾ, ਇਸ ਨੂੰ ਕਸ਼ਮੀਰ ਤੋਂ ਕੇਰਲ ਅਤੇ ਅਸਮ ਤੋਂ ਗੁਜਰਾਤ ਤੱਕ ਹਰ ਸੂਬੇ ਵਿਚ ਲਿਆਂਦਾ ਜਾਵੇਗਾ। ਇਸ ਦੇਸ਼ ਦਾ ਹਰ ਆਮ ਨਾਗਰਿਕ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੀ ਸਰਕਾਰ ਚਾਹੁੰਦਾ ਹੈ।

Exit mobile version