ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਧਮਾਕਾ ਹੋਣ ਨਾਲ ਇੱਕ ਨਾਗਰਿਕ ਦੀ ਮੌਤ ਹੋ ਗਈ ਜਦੋਂ ਕਿ 14 ਜ਼ਖਮੀ ਹੋ ਗਏ। ਦੁਪਿਹਰ ਨੂੰ ਬਾਜ਼ਾਰ ਵਿਚ ਹੋਏ ਇਸ ਧਮਾਕੇ ਨਾਲ ਹਫੜਾ-ਦਫੜੀ ਮਚ ਗਈ ਸਾਰੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਹੈ। ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੇ ਹੋਰ ਸੁਰੱਖਿਆ ਬਲ ਪਹੁੰਚ ਗਏ ਹਨ। ਪੁਲਿਸ ਦੇ ਸੀਨੀਅਰ ਅਧਿਕਾਰੀ ਮੁਤਾਬਕ ਸਲਾਥੀਆ ਚੌਕ ਕੋਲ ਧਮਾਕਾ ਹੋਇਆ ਹੈ।
ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਧਮਾਕਾ ਇੱਕ ਸਬਜ਼ੀ ਵੇਚਣ ਵਾਲੇ ਨੂੰ ਰੇਹੜੀ ਵਿਚ ਹੋਇਆ ਸੀ। ਦੂਜੇ ਪਾਸੇ ਪੀਐੱਮਓ ਵਿਚ ਮੰਤਰੀ ਡਾ. ਜੀਤੇਂਦਰ ਸਿੰਘ ਨੇ ਕਿਹਾ ਕਿ ਊਧਮਪੁਰ ਦੇ ਤਹਿਸੀਲਦਾਰ ਦਫਤਰ ਕੋਲ ਰੇਹੜੀ ‘ਚ ਧਮਾਕੇ ਵਿਚ 13 ਲੋਕ ਜ਼ਖਮੀ ਹੋਏ ਹਨ।
ਇਸ ਮਾਮਲੇ ਨੂੰ ਲੈ ਕੇ ਡੀਸੀ ਇੰਦੂ ਚਿਬ ਦੇ ਸੰਪਰਕ ‘ਚ ਹਨ। ਪੁਲਿਸ ਤੇ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਾਰੇ ਜ਼ਖਮੀਆਂ ਨੂੰ ਜ਼ਰੂਰੀ ਚਕਿਸਤਾ ਸਹੂਲਤਾਂ ਦੇਣ ਲਈ ਕਿਹਾ ਗਿਆ ਹੈ। ਧਮਾਕੇ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
Comment here