ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਿੱਖ ਤੇ ਪੰਜਾਬ ਵਿਰੋਧੀ ਕਿਹਾ। ਉਨ੍ਹਾਂ ਦੋਸ਼ ਲਗਾਏ ਹਨ ਕਿ ਦਿੱਲੀ ਤੋਂ ਆਉਣ ਵਾਲੀਆਂ ਹਕੂਮਤਾਂ ਨੇ ਹਮੇਸ਼ਾ ਹੀ ਪੰਜਾ ਦਾ ਨੁਕਸਾਨ ਕੀਤਾ ਹੈ। ਗੁਰੂਆਂ ਨੇ ਸਿੱਖ ਪੰਥ ਦੀ ਰੱਖਿਆ ਲਈ ਜਾਨ ਕੁਰਬਾਨ ਕਰ ਦਿੱਤੀ, ਉਦੋਂ ਵੀ ਦਿੱਲੀ ਵਾਲੇ ਹੀ ਪੰਜਾਬ ਆਏ ਸਨ।
ਹਰਸਿਮਰਤ ਬਾਦਲ ਨੇ ਕਿਹਾ ਕਿ ਦਿੱਲੀ ਦੀ ਇੱਕ ਹੋਰ ਹਕੂਮਤ ਪੰਜਾਬੀਆਂ ਦੇ ਹੱਥਾਂ ‘ਚ ਰੱਖਿਆ ਲਈ ਫੜ੍ਹੀਆਂ ਤਲਵਾਰਾਂ ਖੋਹ ਕੇ ਹੱਥ ‘ਚ ਝਾੜੂ ਫਲਾਉਣਾ ਚਾਹੁੰਦੀ ਹੈ। ਕੱਲ੍ਹ ਦਸਤਕਾਰਾਂ ਉਤਾਰ ਕੇ ਟੋਪੀਆਂ ਪਵਾਉਣਗੇ ਪਰ ਇਹ ਨਾ ਸਾਡੇ ਗੁਰੂਆਂ ਨੂੰ ਮਨਜ਼ੂਰ ਹੋਵੇਗਾ ਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ। ਉਨ੍ਹਾਂ ਕਿਹਾ ਕਿ ਮਾਲਕ ਦੇ ਚਰਨਾਂ ‘ਚ ਇਹੀ ਅਰਦਾਸ ਕਰਨ ਆਈ ਹਾਂ ਕਿ ਸਾਨੂੰ ਇਸ ਧਰਤੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।