ਵਾਮਿਕਾ ਗੱਬੀ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਇੱਕ ਵੱਡੀ ਪਹਿਚਾਣ ਬਣਾਈ ਹੈ । ਨੈੱਟਫਲਿਕਸ ਸ਼ੋਅ ‘ਗ੍ਰਹਿਣ’ ਵਿੱਚ ਸ਼ਾਨਦਾਰ ਕੰਮ ਕਰ ਚੁੱਕੀ ਇਹ ਅਦਾਕਾਰਾ ਹੁਣ ‘ਮਾਈ’ ਨਾਮ ਦੇ ਇੱਕ ਨਵੇਂ ਨੈੱਟਫਲਿਕਸ ਓਰੀਜਨਲ ਨਾਲ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਲਈ ਤਿਆਰ ਹੈ। ਉਸ ਨੇ ਇਸ ਫਿਲਮ ਦੀ ਘੋਸ਼ਣਾ ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦੇ ਮੌਕੇ ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਪੋਸਟ ਸਾਂਝੀ ਕਰਕੇ ਕੀਤੀ ਹੈ।
ਵਾਮਿਕਾ ਗੱਬੀ ਦੇ ਨਾਲ, ਫਿਲਮ ਵਿੱਚ ਸਾਕਸ਼ੀ ਤੰਵਦਸ ਦੇਈਏ ਕਿ ਵਾਮਿਕਾ ਗੱਬੀ ਦੇ ਨਾਲ, ਫਿਲਮ ਵਿੱਚ ਸਾਕਸ਼ੀ ਤੰਵਰ ਅਤੇ ਰਾਇਮਾ ਸੇਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਵਾਮਿਕਾ ਨੇ ਲਿਖਿਆ ,”ਨੈਟਫਲਿਕਸ ਵਲੋਂ ਮਹਿਲਾ ਦਿਵਸ ਦੀਆਂ ਮੁਬਾਰਕਾਂ, ਸੁੰਦਰ, ਪਰ ਨਹੀਂ ਤਾਂ ਸੁ-ਸ਼ੀਲ। ‘ਮਾਈ’ ਇੱਕ ਸ਼ਕਤੀਸ਼ਾਲੀ ਕਹਾਣੀ ਹੈ ਜੋ ਦਸਦੀ ਹੈ ਕਿ ਇੱਕ ਮਾਂ ਆਪਣੇ ਪਿਆਰਿਆਂ ਨੂੰ ਸੁਰੱਖਿਅਤ ਰੱਖਣ ਲਈ ਕਿੰਨੀ ਦੂਰ ਤਕ ਜਾ ਸਕਦੀ ਹੈ, ਅੱਜ ਤੁਹਾਨੂੰ ਇਸ ਦੀ ਇੱਕ ਝਲਕ ਦੇ ਕੇ ਬਹੁਤ ਖੁਸ਼ ਹਾਂ! ਮਾਈ ਜਲਦੀ ਹੀ ਆ ਰਹੀ ਹੈ, ਸਿਰਫ ਨੈੱਟਫਲਿਕਸ ‘ਤੇ”
ਇਸ ਸੀਰੀਜ਼ ਵਿੱਚ ਵਿਵੇਕ ਮੁਸ਼ਰਨ, ਪ੍ਰਸ਼ਾਂਤ ਨਾਰਾਇਣਨ, ਸੀਮਾ ਪਾਹਵਾ ਵੀ ਦਿਖਾਈ ਦੇਣਗੇ। ਇਸ ਸੀਰੀਜ਼ ਨੂੰ ਅਤੁਲ ਮੋਂਗੀਆ ਦੁਆਰਾ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਵਾਮਿਕਾ ਗੱਬੀ ਜਲਦ ਹੀ ਐਮੀ ਵਿਰਕ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਅਰਜਨਟੀਨਾ’ ਵਿੱਚ ਨਜ਼ਰ ਆਵੇਗੀ ਵੀ ਜੋ ਕਿ 7 ਅਪ੍ਰੈਲ, 2023 ਨੂੰ ਰਿਲੀਜ਼ ਹੋਵੇਗੀ।