Site icon SMZ NEWS

ਯੂਕਰੇਨ-ਰੂਸ ਜੰਗ : ਦੇਸ਼ ‘ਚ ਤਬਾਹੀ, ਨਹੀਂ ਛੱਡਿਆ ਮੁਲਕ, ਜ਼ੇਲੇਂਸਕੀ ਨਾਲ ਡਟ ਕੇ ਖੜ੍ਹੀ ਪਤਨੀ ਜ਼ੇਲੇਂਸਕਾ

ਯੂਕਰੇਨ ਜੰਗ ਦਾ ਅੱਜ 10ਵਾਂ ਦਿਨ ਹੈ। ਕਈ ਸ਼ਹਿਰ ਬਰਬਾਦ ਹੋ ਚੁੱਕੇ ਹਨ। ਕੀਵ ਦੀ ਸੁਰੱਖਿਆ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੀ ਸੁਰੱਖਿਆ ਦੀ ਉਮੀਦ ਬਹੁਤ ਘੱਟ ਹੈ। ਹਾਲਾਂਕਿ ਯੂਕਰੇਨ 10 ਦਿਨਾਂ ਤੱਕ ਰੂਸ ਨੂੰ ਰੋਕ ਕੇ ਰੱਖੇਗਾ ਤੇ ਪੁਤਿਨ ਨੂੰ ਕਰਾਰਾ ਜਵਾਬ ਦੇਵੇਗਾ, ਇਹ ਅਮਰੀਕਾ ਨੇ ਵੀ ਨਹੀਂ ਸੋਚਿਆ ਸੀ। ਪਰ ਯੂਕਰੇਨ ਜੰਗ ਵਿੱਚ ਰਾਸ਼ਟਰਪਤੀ ਵਲੋਦਿਮਿਰ ਜ਼ੇਲੇਂਸਕੀ ਇੱਕ ਹੀਰੋ ਬਣ ਕੇ ਸਾਹਮਣੇ ਆਏ ਹਨ, ਪਰ ਇਸ ਲੜਾਈ ਵਿੱਚ ਡਟ ਕੇ ਖੜ੍ਹੇ ਰਹਿਣ ਤੇ ਹਾਰ ਨਾ ਮੰਨਣ ਦੀ ਤਾਕਤ ਉਨ੍ਹਾਂ ਨੂੰ ਮਿਦੀ ਹੈ ਆਪਣੀ ਪਤਨੀ ਓਲੇਨਾ ਜ਼ੇਲੇਂਸਕਾ ਤੋਂ, ਜੋ ਆਪਣਏ ਪਤੀ ਨਾਲ ਇਸ ਮੁਸ਼ਕਲ ਘੜੀ ਵਿੱਚ ਦੇਸ਼ ਦੀ ਹਿਫਾਜ਼ਤ ਵਿੱਚ ਡਟ ਕੇ ਖੜ੍ਹੀ ਹੈ।

know about Ukraine

ਜਦੋਂ ਰੂਸ ਯੂਕਰੇਨ ਜੰਗ ਦੀ ਸ਼ੁਰੂਆਤ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਕਥਿਤ ਤੌਰ ‘ਤੇ ਦੇਸ਼ ਛੱਡਣ ਦਾ ਬਦਲ ਮਿਲਿਆ ਤਾਂ ਉਹਨਾਂ ਨੇ ਸਪੱਸ਼ਟ ਤੌਰ ਤੇ ਆਖਿਆ ਸੀ ਕਿ ਉਨ੍ਹਾਂ ਨੂੰ ਹਥਿਆਰ ਚਾਹੀਦੇ ਹਨ ਨਾ ਕਿ ਬਾਹਰ ਨਿਕਲਣ ਲਈ ਰਾਹ। ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕੀ ਅਤੇ ਦੋ ਬੱਚੇ ਸਾਸ਼ਾ ਅਤੇ ਸੀਰਲ ਨੇ ਵੀ ਦੇਸ਼ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ ਸੀ।

ਹੁਣ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਰੂਸ ਦੇ ਨਿਸ਼ਾਨੇ ‘ਤੇ ਹੈ ਤਾਂ ਸਾਰੀਆਂ ਨਜ਼ਰਾਂ ਦੇਸ਼ ਦੀ ਪ੍ਰਥਮ ਮਹਿਲਾ ਓਲੇਨਾ ਵੱਲ ਹਨ। ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਦੇ ਠਿਕਾਣਿਆਂ ਬਾਰੇ ਨਹੀਂ ਦੱਸਿਆ ਜਾ ਰਿਹਾ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕੀ ਉਹ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਨਾਲ ਖੜ੍ਹੇ ਹਨ।

ਓਲੇਨਾ ਜ਼ੇਲੇਂਸਕਾ, ਜੋਕਿ ਇੱਕ ਸਕ੍ਰਿਪਟ ਰਾਈਟਰ ਹੈ, ਇਸ ਵੇਲੇ ਮਜ਼ਬੂਤੀ ਨਾਲ ਆਪਣੇ ਪਤੀ ਨਾਲ ਡਟੀ ਹੋਈ ਹੈ। ਯੂਕਰੇਨ ਦੀ ਫਰਸਟ ਲੇਡੀ ਦਾ ਕੋਈ ਰਸਮੀ ਦਫਤਰ ਨਹੀਂ ਹੈ, ਪਰ ਯੂਕਰੇਨੀ ਰਾਸ਼ਟਰਪਤੀ ਦੀ ਪਤਨੀ ਜ਼ੇਲੇਂਸਕਾ ਯੂਕਰੇਨ ਦੇ ਸਮੇਂ ਦੇਸ਼ ਲਈ ਰਣਨੀਤਕ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

know about Ukraine

ਯੂਕਰੇਨ ਜੰਗ ਵਿੱਚ ਜਦੋਂ ਰੂਸੀ ਫੌਜ ਦਾ ਪਹਿਲਾ ਟਾਰਗੇਟ ਰਾਸਟਰਪਤੀ ਜ਼ੇਲੇਂਸਕੀ ਹਨ, ਉਸ ਵੇਲੇ ਉਨ੍ਹਾਂ ਦੀ ਪਤਨੀ ਕਹਿਦੀ ਹੈ… ‘ਅੱਜ ਮੈਂ, ਘਬਰਾਵਾਂਗੀ ਜਾਂ ਹੰਝੂ ਨਹੀਂ ਵਹਾਵਾਂਗੀ। ਮੈਂ ਸ਼ਾਂਤ ਤੇ ਆਤਮਵਿਸ਼ਵਾਸੀ ਬਣੀ ਰਹਾਂਗੀ। ਮੇਰੇ ਬੱਚੇ ਮੈਨੂੰ ਵੇਖ ਰਹੇ ਹਨ। ਮੈਂ ਉਨ੍ਹਾਂ ਦੇ ਨਾਲ ਹਾਂ, ਆਪਣੇ ਪਤੀ ਦੇ ਨਾਲ ਤੇ ਤੁਹਾਡੇ ਨਾਲ ਖੜ੍ਹੀ ਰਹਾਂਗੀ।’

ਜ਼ੇਲੇਂਸਕੀ ਦੇ ਰਾਸਟਰਪਤੀ ਬਣਨ ਤੋਂ ਬਾਅਦ ਯੂਕਰੇਨ ਦੀ ਫਰਸਟ ਲੇਡੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਮੈਂ ਇੱਕ ਗੈਰ-ਜਨਤਕਵਿਅਕਤੀ ਹਾਂ, ਮੈਨੂੰ ਮੰਚ ਦੇ ਪਿੱਛੇ ਰਹਿਣਾ ਪਸੰਦ ਹੈ। ਮੇਰੇ ਪਤੀ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਹਨ। ਮੈਂ ਪਾਰਟੀ ਦੀ ਜਾਨ ਨਹੀਂ ਹਾਂ, ਮੈਨੂੰ ਚੁਟਕੁਲੇ ਸੁਣਾਉਣਾ ਪਸੰਦ ਨਹੀਂ ਹਨ।

ਓਲੇਨਾ ਦਾ ਪਾਲਣ ਪੋਸ਼ਣ ਕਰੀਵੀ ਸ਼ਹਿਰ ‘ਚ ਹੋਇਆ ਹੈ। ਉਨ੍ਹਾਂ ਦੇ ਪਤੀ ਵੀ ਇੱਥੋਂ ਦੇ ਹੀ ਹਨ। ਦੋਵੇਂ ਇੱਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ। ਓਲੇਨਾ ਨੇ ਆਰਕੀਟੈਕਚਰ ਦੀ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਦੇ ਪਤੀ ਨੇ ਕਾਨੂੰਨ ਦੀ। ਇਹ ਗੱਲ ਹੋਰ ਹੈ ਕਿ ਬਾਅਦ ਵਿੱਚ ਦੋਨਾਂ ਨੇ ਆਪਣੀ-ਆਪਣੀ ਪੜ੍ਹਾਈ ਤੋਂ ਵੱਖਰਾ ਰਾਹ ਚੁਣਿਆ ਜੋ ਸੀ ਕਾਮੇਡੀ ਦਾ।

ਵੋਲੋਡਿਮਿਰ ਜ਼ੇਲੇਂਸਕੀ ਸ਼ੁਰੂ ਤੋਂ ਹੀ ਐਕਟਿੰਗ ਨਾਲ ਜੁੜੇ ਸਨ ਤੇ ਕਾਮੇਡੀ ਕਰਨਾ ਉਨ੍ਹਾਂ ਨੂੰ ਪਸੰਦ ਸੀ। ਉਸ ਵੇਲੇ ਜ਼ੇਲੇਂਸਕੀ ਕਵਾਰਟਲ ਸਟੂਡੀਓ 95 ਚਲਾ ਰਹੇ ਸਨ। ਪਹਿਲੀ ਵਾਰ ਜ਼ੇਲੇਂਸਕਾ ਨੂੰ ਉਸੇ ਸਟੂਡੀਓ ਵਿੱਚ ਬਤੌਰ ਸਕ੍ਰਿਪਟ ਰਾਈਟਿੰਗ ਵਜੋਂ ਕੰਮ ਮਿਲਿਆ ਸੀ। ਦੋਵਾਂ ਨੇ ਸਤੰਬਰ 2003 ਵਿੱਚ ਵਿਆਹ ਕਰ ਲਿਆ।

ਜ਼ੇਲੇਂਸਕਾ ਨੂੰ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਪਰ ਉਨ੍ਹਾਂ ਦੇ ਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ 2019 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਜਿੱਤੀਆਂ। 73 ਫ਼ੀਸਦੀ ਤੋਂ ਵੱਧ ਵੋਟਾਂ ਉਨ੍ਹਾਂ ਦੇ ਪਤੀ ਨੂੰ ਮਿਲੀਆਂ ਸਨ। ਜ਼ੇਲੇਂਸਕਾ ਨੂੰ ਆਪਣੇ ਪਤੀ ਦੇ ਚੋਣ ਲੜਨ ਬਾਰੇ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਸੀ।

Exit mobile version