ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਨੂੰ ਕਈ ਦੇਸ਼ਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੇ ਕਾਰਨ ਬੌਖਲਾਹਟ ਵਧਦੀ ਜਾ ਰਹੀ ਹੈ। 30 ਤੋਂ ਵੱਧ ਦੇਸ਼ਾਂ ਨੇ ਰੂਸ ਲਈ ਏਅਰ ਸਪੇਸ ਬੰਦ ਕਰ ਦਿੱਤੇ ਹਨ। ਇਸ ਦੇ ਜਵਾਬ ਵਿੱਚ ਹੁਣ ਰੂਸ ਨੇ ਆਪਣੇ ਸਪੇਸ ਰਾਕੇਟ ਤੋਂ ਅਮਰੀਕਾ, ਜਾਪਾਨ ਤੇ ਬਿਟੇਨ ਦਾ ਫਲੈਗ ਹਟਾ ਦਿੱਤਾ ਹੈ।

ਖਾਸ ਗੱਲ ਇਹ ਹੈ ਕਿ ਰੂਸ ਨੇ ਇੰਡੀਅਨ ਫਲੈਗ ਨੂੰ ਬਰਕਰਾਰ ਰਖਿਆ ਹੈ। ਰੂਸੀ ਸਪੇਸ ਏਜੰਸੀ ਰੋਸਕੋਸਮੋਸ ਦੇ ਮੁਖੀ ਦਮਿੱਤਰੀ ਰੋਗੋਜਿਨ ਨੇ ਸੋਸ਼ਲ ਮੀਡੀਆ ‘ਤੇ ਰੂਸੀ ਸਪੇਸ ਰਾਕੇਟ ਦਾ ਵੀਡੀਓ ਸ਼ੇਅਰ ਕੀਤਾ ਹੈ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਰੂਸੀ ਸਪੇਸ ਰਾਕੇਟ ‘ਤੇ ਬਰਕਰਾਰ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘ਬੈਕੋਨੂਰ ਵਿੱਚ ਸਾਡੀ ਟੀਮ ਨੇ ਫੈਸਲਾ ਲਿਆ ਕਿ ਸਾਡਾ ਰਾਕੇਟ ਕੁਝ ਦੇਸ਼ਾਂ ਦੇ ਝੰਡੇ ਤੋਂ ਬਗੈਰ ਬਿਹਤਰ ਦਿਸੇਗਾ।’ ਕਜ਼ਾਕਿਸਤਾਨ ਦੇ ਬੈਕੋਨੂਰ ਵਿੱਚ ਰੂਸ ਨੇ ਰਾਕੇਟ ਲਾਂਚ ਪੈਡ ਬਣਾਇਆ ਹੈ।
Comment here