Site icon SMZ NEWS

ਯੂਕਰੇਨ-ਰੂਸ ਜੰਗ : ਕੀਵ ਤੋਂ ਆ ਰਹੇ ਭਾਰਤੀ ਵਿਦਿਆਰਥੀ ਨੂੰ ਲੱਗੇ ਗੋਲੀ, ਭੇਜਿਆ ਗਿਆ ਵਾਪਿਸ

ਰੂਸ ਦੇ ਹਮਲੇ ਨਾਲ ਯੂਕਰੇਨ ‘ਚ ਤਬਾਹੀ ਦਾ ਮੰਜ਼ਰ ਜਾਰੀ ਹੈ। ਜੰਗ ਦਾ ਅੱਜ ਨੌਵਾਂ ਦਿਨ ਹੈ ਤੇ ਇਹ ਲੜਾਈ ਹੁਣ ਦਿਨ-ਬ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਅਜੇ ਵੀ ਕੁਝ ਭਾਰਤੀ ਵਿਦਿਆਰਥੀ ਯੂਕਰੇਨ ਦੀ ਰਾਜਧਾਨੀ ਕੀਵ ਤੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਫਸੇ ਹਨ। ਰੂਸੀ ਫੌਜ ਪਿਛਲੇ 24 ਘੰਟਿਆਂ ਵਿੱਚ ਖਾਰਕੀਵ, ਚੇਰਨੀਹੀਵ, ਬੋਰੋਦਿਆਂਕਾ, ਮਾਰਿਉਪੋਲ ਵਿੱਚ ਭਾਰੀ ਬੰਬਾਰੀ ਕੀਤੀ ਹੈ। ਇਨ੍ਹਾਂ ਹਮਲਿਆਂ ਵਿੱਚ ਸਿਰਫ 24 ਘੰਟਿਆਂ ਦੇ ਅੰਦਰ ਲਗਭਗ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਾਲੇ ਭਾਰਤ ਸਰਕਾਰ ਨੇ ਦੱਸਿਆ ਹੈ ਕਿ ਕੀਵ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗ ਹਈ ਹੈ, ਜਿਸ ਪਿੱਛੋਂ ਉਸ ਨੂੰ ਵਾਪਿਸ ਕੀਵ ਭੇਜ ਦਿੱਤਾ ਗਿਆ ਹੈ।

ਯੂਕਰੇਨ ਦੇ ਗੁਆਂਢੀ ਦੇਸ਼ ਪੋਲੈਂਡ ਵਿੱਚ ਮੌਜੂਦ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਨਰਲ (ਰਿਟਾ.) ਵੀਕੇ ਸਿੰਘ ਨੇ ਕਿਹਾ ਕਿ ਅੱਜ ਖਬਰ ਮਿਲੀ ਹੈ ਕਿ ਕੀਵ ਤੋਂ ਆ ਰਹੇ ਇੱਕ ਵਿਦਿਆਰਥੀ ਨੂੰ ਗੋਲੀ ਲਗ ਗਈ ਤੇ ਉਸ ਨੂੰ ਰਸਤੇ ਤੋਂ ਹੀ ਵਾਪਸ ਕੀਵ ਲਿਜਾਇਆ ਗਿਆ। ਅਸੀਂ ਘੱਟ ਤੋਂ ਘੱਟ ਨੁਕਸਾਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।

ਵੀਕੇ ਸਿੰਘ ਨੇ ਦੱਸਿਆ ਕਿ ਅਜੇ 1600-1700 ਬੱਚਿਆਂ ਨੂੰ ਭਾਰਤ ਭੇਜਣਾ ਹੈ। ਪਿਛਲੇ ਤਿੰਨ ਦਿਨਾਂ ਵਿੱਚ ਸੱਤ ਫਲਾਈਟ ਵਿੱਚ ਲਗਭਗ 1400 ਬੱਚੇ ਗਏ ਹਨ। ਕੁਝ ਬੱਚੇ ਆਪਣੇ ਰਾਹੀਂ ਤੋਂ ਵਾਰਸਾਅ ਪਹੁੰਚੇ ਸਨ ਤੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਰੁਕਣ ਦਾ ਫੈਸਲਾ ਕੀਤਾ ਹੈ। ਉਹ ਪੋਲੈਂਡ ਵਿੱਚ ਸੁਰੱਖਿਅਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਲ ਕੁਲ 5 ਫਲਾਈਟ ਨਿਕਲਣਗੇ, ਜਿਸ ਵਿੱਚ ਅਸੀਂ 800-900 ਬੱਚਿਆਂ ਨੂੰ ਭਾਰਤ ਭੇਜਣਗੇ। ਅਸੀਂ ਬੱਚਿਆਂ ਦੇ ਰੁਕਣ ਲਈ ਇਥੇ ਅਸਥਾਈ ਵਿਵਸਥਾ ਬਣਾਈ ਹੈ।

Exit mobile version