ਯੂ. ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬ੍ਰਿਟਿਸ਼ ਸੈਨਿਕ ਯੂਕਰੇਨ ਵਿਚ ਰੂਸੀ ਸੈਨਾ ਨਾਲ ਨਹੀਂ ਲੜਨਗੇ। ਹਾਲਾਂਕਿ ਬ੍ਰਿਟਿਸ਼ PM ਨੇ ਸਾਫ ਕੀਤਾ ਕਿ ਵਾਧੂ ਬ੍ਰਿਟਿਸ਼ ਫੌਜ ਬਲ ਨਾਟੋ ਮੈਂਬਰਾਂ ਦੀ ਸਰਹੱਦਾਂ ਦੇ ਅੰਦਰ ਮਜ਼ਬੂਤੀ ਨਾਲ ਤਾਇਨਾਤ ਹੈ। ਉਨ੍ਹਾਂ ਨੇ ਏਸਟੋਨੀਆ ਦੀ ਯਾਤਰਾ ਦੌਰਾਨ ਕਿਹਾ ਕਿ ਇਹ ਰੱਖਿਆਤਮਕ ਉਪਾਵਾਂ ਤੋਂ ਜ਼ਿਆਦਾ ਕੁਝ ਨਹੀਂ ਹੈ। ਦੱਸ ਦੇਈਏ ਕਿ ਏਸਟੋਨੀਆ ਵਿਚ ਬ੍ਰਿਟੇਨ ਨੇ ਵੱਧ ਸੈਨਿਕਾਂ ਨੂੰ ਤਾਇਨਾਤ ਕੀਤਾ ਹੈ।

ਜਾਨਸਨ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਦੋ ਚੀਜ਼ਾਂ ਦਾ ਗਲਤ ਮੁਲਾਂਕਣ ਕੀਤਾ। ਉਨ੍ਹਾਂ ਨੇ ਯੂਕਰੇਨੀ ਵਿਰੋਧ ਦੀ ਤਾਕਤ ਦਾ ਗਲਤ ਅੰਦਾਜ਼ਾ ਲਗਾਇਆ ਅਤੇ ਉਨ੍ਹਾਂ ਨੇ ਪੱਛਮੀ ਏਕਤਾ ਦੀ ਤਾਕਤ ਦਾ ਗਲਤ ਅਨੁਮਾਨ ਲਗਾਇਆ ਅਤੇ ਘੱਟ ਕਰਕੇ ਮਾਪਿਆ। ਇਸ ਤੋਂ ਪਹਿਲਾਂ ਜਾਨਸਨ ਨੇ ਕਿਹਾ ਸੀ ਕਿ ਉਹ ਆਪਣੇ ਸਹਿਯੋਗੀਆਂ ਅਤੇ ਜੀ7 ਨਾਲ ਮਿਲ ਕੇ ਯੂਕਰੇਨ ਵਿਚ ਰੂਸ ਦੀ ਕਾਰਵਾਈ ਖਿਲਾਫ ਇਕੱਜੁਟ ਹੋ ਕੇ ਕੰਮ ਕਰ ਰਹੇ ਹਨ। ਅਸੀਂ ਰੂਸ ਨੂੰ ਕੌਮਾਂਤਰੀ ਵਿੱਤੀ ਸਿਸਟਮ ਤੋਂ ਵੱਖ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਯੂਕਰੇਨ ਵਿਚ ਹਮਲੇ ਲਈ ਰਾਸ਼ਟਰਪਤੀ ਪੁਤਿਨ ਖਿਲਾਫ ਸੰਭਵ ਸਭ ਤੋਂ ਗੰਭੀਰ ਆਰਥਿਕ ਪ੍ਰਤੀਬੰਧ ਲਾਗੂ ਕਰਨ ਲਈ ਵਚਨਬੱਧ ਹੈ। ਪੀਐੱਮ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਨੂੰ ਆਪਣੇ ਮਕਸਦ ਵਿਚ ਅਸਫਲਤਾ ਮਿਲੀ ਚਾਹੀਦੀ ਹੈ।ਬ੍ਰਿਟੇਨ ਲਗਾਤਾਰ ਰੂਸ ਖਿਲਾਫ ਬੋਲਦਾ ਰਿਹਾ ਹੈ। ਇਥੋਂ ਤੱਕ ਕਿ ਬ੍ਰਿਟੇਨ ਨੇ ਰੂਸ ਨੂੰ ਯੂਐੱਨ ਸੁਰੱਖਿਆ ਪ੍ਰੀਸ਼ਦ ਤੋਂ ਬਾਹਰ ਕਰਨ ਦਾ ਬਦਲ ਤੱਕ ਸਾਹਮਣੇ ਰੱਖਿਆ ਹੈ। ਅਮਰੀਕਾ ਤੇਹੋਰਨਾਂ ਦੇਸ਼ਾਂ ਨਾਲ ਬ੍ਰਿਟੇਨ ਨੇ ਵੀ ਯੂਕਰੇਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਬ੍ਰਿਟੇਨ ਨੇ ਇਸ ਹਮਲੇ ਤੋਂ ਬਾਅਦ ਰੂਸ ਉਤੇ ਕਈ ਤਰ੍ਹਾਂ ਦੇ ਪ੍ਰਤੀਬੰਧ ਲਗਾਉਣ ਦੀ ਗੱਲ ਕਹੀ ਸੀ ਪਰ ਯੂਕਰੇਨ ਨੂੰ ਉਮੀਦ ਸੀ ਕਿ ਬ੍ਰਿਟੇਨ ਜੰਗ ਵਿਚ ਵੀ ਉਸ ਦਾ ਸਾਥ ਦੇਵੇਗਾ।
Comment here