ਉੱਤਰ ਪ੍ਰਦੇਸ਼ ਚੋਣਾਂ ਦੇ 5 ਪੜਾਵਾਂ ਲਈ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਦੇ ਦੋ ਪੜਾਅ ਬਾਕੀ ਹਨ, ਜਿਸ ‘ਚ 111 ਸੀਟਾਂ ‘ਤੇ ਵੋਟਿੰਗ ਹੋਵੇਗੀ। ਮੰਨਿਆ ਜਾਂਦਾ ਹੈ ਕਿ ਜੋ ਵੀ ਇਹ ਸੀਟਾਂ ਜਿੱਤਦਾ ਹੈ, ਉਸ ਨੂੰ ਰਾਜ ਦੀ ਸੱਤਾ ਮਿਲਦੀ ਹੈ। ਇੱਥੇ 2007 ਵਿੱਚ ਬਸਪਾ, 2012 ਵਿੱਚ ਸਪਾ ਅਤੇ 2017 ਵਿੱਚ ਭਾਜਪਾ ਜਿੱਤੀ ਸੀ। ਭਾਜਪਾ ਨੇ ਬਹੁਮਤ ਹਾਸਲ ਕਰ ਲਿਆ ਸੀ, ਪਰ ਭਾਜਪਾ ਆਜ਼ਮਗੜ੍ਹ ਅਤੇ ਜੌਨਪੁਰ ‘ਤੇ ਕਬਜ਼ਾ ਨਹੀਂ ਕਰ ਸਕੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਜਪਾ ਨੂੰ ਪਿਛਲੀਆਂ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਵਾਰ ਸੱਤਵੇਂ ਪੜਾਅ ਵਿੱਚ ਆਜ਼ਮਗੜ੍ਹ ਵਿੱਚ ਵੋਟਿੰਗ ਹੋਣੀ ਹੈ। ਦੱਸ ਦਈਏ ਕਿ ਆਜ਼ਮਗੜ੍ਹ ਜ਼ਿਲੇ ‘ਚ ਪਿਛਲੀਆਂ ਚੋਣਾਂ ‘ਚ ਭਾਜਪਾ ਸਿਰਫ ਆਪਣਾ ਖਾਤਾ ਖੋਲ੍ਹ ਸਕੀ ਸੀ। 10 ਸੀਟਾਂ ਵਾਲੇ ਆਜ਼ਮਗੜ੍ਹ ਜ਼ਿਲ੍ਹੇ ਵਿੱਚ ਭਾਜਪਾ ਸਿਰਫ਼ ਇੱਕ ਸੀਟ ਜਿੱਤ ਸਕੀ। ਇੰਨਾ ਹੀ ਨਹੀਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਇੱਥੇ ਜਿੱਤ ਨਹੀਂ ਸਕੀ ਸੀ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਜਿੱਤ ਦਰਜ ਕੀਤੀ। ਜ਼ਿਲ੍ਹੇ ਵਿੱਚ ਯਾਦਵ ਅਤੇ ਮੁਸਲਿਮ ਸਮੀਕਰਨ ਫਿੱਟ ਬੈਠਦਾ ਹੈ। ਇਸ ਵਾਰ SBSP ਵੀ ਅਖਿਲੇਸ਼ ਯਾਦਵ ਦੇ ਸਮਰਥਨ ‘ਚ ਹੈ, ਜਿਸ ਦਾ ਫਾਇਦਾ ਅਖਿਲੇਸ਼ ਯਾਦਵ ਨੂੰ ਹੋ ਸਕਦਾ ਹੈ।
ਇਸ ਤੋਂ ਇਲਾਵਾ ਜੌਨਪੁਰ ਜ਼ਿਲ੍ਹੇ ‘ਚ ਵੀ ਭਾਜਪਾ ਲਈ ਚੋਣਾਂ ਫਸ ਸਕਦੀਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਜੌਨਪੁਰ ਜ਼ਿਲ੍ਹੇ ਦੀਆਂ 9 ਸੀਟਾਂ ‘ਚੋਂ ਭਾਜਪਾ ਨੂੰ ਸਿਰਫ਼ 4 ‘ਤੇ ਹੀ ਜਿੱਤ ਮਿਲੀ ਸੀ। ਜ਼ਿਲ੍ਹੇ ਵਿੱਚ ਤਿੰਨ ਵਿਧਾਇਕ ਸਪਾ ਅਤੇ ਇੱਕ ਬਸਪਾ ਦਾ ਸੀ। ਇੱਥੋਂ ਭਾਜਪਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਸੀਟ ਬਸਪਾ ਨੇ ਜਿੱਤੀ ਸੀ। ਇਸ ਦੇ ਨਾਲ ਹੀ ਬਸਪਾ ਨੇ ਲੋਕ ਸਭਾ ਚੋਣਾਂ ‘ਚ ਲਾਲਗੰਜ ਅਤੇ ਘੋਸੀ ਸੀਟਾਂ ‘ਤੇ ਵੀ ਕਬਜ਼ਾ ਕੀਤਾ ਸੀ।
Comment here