bollywoodIndian PoliticsNationNewsWorld

ਨਹੀਂ ਰਹੇ ਫ਼ਿਲਮ ਸਮੀਖਿਅਕ ਜੈ ਪ੍ਰਕਾਸ਼ ਚੌਕਸੇ, ਆਖਰੀ ਕਾਲਮ ‘ਚ ਲਿਖਿਆ ਸੀ ‘ਇਹ ਵਿਦਾ ਹੈ, ਅਲਵਿਦਾ ਨਹੀਂ…’

ਮਸ਼ਹੂਰ ਫ਼ਿਲਮ ਸਮੀਖਿਅਕ ਜੈ ਪ੍ਰਕਾਸ਼ ਚੌਕਸੇ ਦਾ ਦਿਹਾਂਤ ਹੋ ਗਿਆ ਹੈ। ਇੰਦੌਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ਪਿਛਲੇ ਹਫਤੇ ਉਨ੍ਹਾਂ ਨੇ ਆਪਣੇ ਲੋਕਪ੍ਰਿਯ ਕਾਲਮ ‘ਪਰਦੇ ਕੇ ਪੀਛੇ’ ਦੀ ਆਖਰੀ ਕਿਸ਼ਤ ਲਿਖੀ ਸੀ। ਬੀਤੇ ਕੁਝ ਸਮੇਂ ਤੋਂ ਉਹ ਬਹੁਤ ਬੀਮਾਰ ਚੱਲ ਰਹੇ ਸਨ।

ਜੈ ਪ੍ਰਕਾਸ਼ ਚੌਕਸੇ ਦੀ ਉਮਰ 83 ਸਾਲ ਸੀ। ਅੱਜ ਸਵੇਰੇ ਸਵੇਰੇ 8 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਜੈ ਪ੍ਰਕਾਸ਼ ਚੌਕਸੇ ਦੇ ਆਖਰੀ ਲੇਖ ਦੀ ਹੇਡਲਾਈਨ ਕੁਝ ਇਸ ਤਰ੍ਹਾਂ ਸੀ- ‘ਪ੍ਰਿਯ ਪਾਠਕੋ… ਇਹ ਵਿਦਾ ਹੈ, ਅਲਵਿਦਾ ਨਹੀਂ…’ ਸੋਸ਼ਲ ਮੀਡੀਆ ‘ਤੇ ਜੈ ਪ੍ਰਕਾਸ਼ ਚੌਕਸੇ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

Jaiprakash Chouksey Died At 83: जयप्रकाश चौकसे का निधन जिंदगी के पीछे चले  गए 'परदे के पीछे' के स्तम्भकार | Mediawala

ਜਾਣਕਾਰੀ ਮੁਤਾਬਕ ਸ਼ਾਮ 5 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜੈ ਪ੍ਰਕਾਸ਼ ਚੌਕਸੇ ਦੇ ਛੋਟੇ ਬੇਟੇ ਆਦਿਤਯ ਮੁੰਬਈ ਵਿੱਚ ਰਹਿੰਦੇ ਹਨ। ਫਿਲਹਾਲ ਉਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਹੈ। ਜੈ ਪ੍ਰਕਾਸ਼ ਚੌਕਸੇ ਦੇ ਕਪੂਰ ਖਾਨਦਾਨ ਤੇ ਸਲੀਮ ਖਾਨ ਦੇ ਪਰਿਵਾਰ ਨਾਲ ਕਾਫੀ ਨੇੜਲੇ ਸਬੰਧ ਸਨ।

ਜੈ ਪ੍ਰਕਾਸ਼ ਚੌਕਸੇ ਦਾ ਜਨਮ 1 ਸਤੰਬਰ 1939 ਨੂੰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿੱਚ ਹੋਇਆ ਸੀ। ਬੁਰਹਾਨਪੁਰ ਤੋਂ ਉਨ੍ਹਾਂ ਨੇ ਮੈਟ੍ਰਿਕ ਦੀ ਪੜ੍ਹਾਈ ਕੀਤੀ ਸੀ। ਫਿਲਮ ਪੱਤਰਕਾਰਿਤਾ ਵਿੱਚ ਜੈ ਪ੍ਰਕਾਸ਼ ਚੌਕਸੇ ਦਾ ਵੱਡਾ ਨਾਂ ਸੀ। ਉਨ੍ਹਾਂ ਵੱਲੋਂ ਲਿਖੇ ਗਏ ਲੇਖ ਕਾਫੀ ਪੜ੍ਹੇ ਜਾਂਦੇ ਸਨ। ਫਿਲਮ ਜਗਤ ਨਾਲ ਜੁੜੇ ਮਸਲਿਆਂ ‘ਤੇ ਉਨ੍ਹਾਂ ਦੇ ਵਿਚਾਰ ਹੋਵੇ ਜਾਂ ਉਨ੍ਹਾਂ ਵੱਲੋਂ ਕੀਤੀ ਗਈ ਫਿਲਮ ਸਮੀਖਿਆ ਦਾ ਕਾਫੀ ਮਹੱਤਵ ਮੰਨਿਆ ਜਾਂਦਾ ਸੀ।

Comment here

Verified by MonsterInsights