Site icon SMZ NEWS

ਯੂਕਰੇਨ-ਰੂਸ ਜੰਗ : ਭਾਰਤੀਆਂ ਨੂੰ ਲਿਆਉਣ ਲਈ ਹਵਾਈ ਫੌਜ ਦਾ C-17 ਜਹਾਜ਼ ਰਵਾਨਾ, 218 ਹੋਰ ਪਰਤੇ ਦੇਸ਼

ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ 7ਵੇਂ ਦਿਨ ਵੀ ਜਾਰੀ ਹੈ। ਇਸ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ‘ਆਪ੍ਰੇਸ਼ਨ ਗੰਗਾ’ ਵਿੱਚ ਏਅਰ ਫੋਰਸ ਵੀ ਸ਼ਾਮਲ ਹੋ ਗਈ ਹੈ। ਏਅਰ ਫੋਰਸ ਦਾ ਟਰਾਂਸਪੋਰਟ ਜਹਾਜ਼ ਸੀ-17 ਬੁੱਧਵਾਰ ਸਵੇਰੇ 4 ਵਜੇ ਹਿੰਡਨ ਏਅਰਬੇਸ ਤੋਂ ਰਵਾਨਾ ਹੋਇਆ। ਇਹ ਜਹਾਜ਼ ਰੋਮਾਨੀਆ ਪਹੁੰਚੇਗਾ।

air force flight take

ਮੰਨਿਆ ਜਾ ਰਿਹਾ ਹੈ ਕਿ ਆਪਣੀ ਪਹਿਲੀ ਉਡਾਨ ਵਿੱਚ ਹੀ 400 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਇਹ ਜਹਾਜ਼ ਏਅਰਲਿਫਟ ਕਰਕੇ ਬੁੱਧਵਾਰ ਸ਼ਾਮ ਤੱਕ ਭਾਰਤ ਲਿਆ ਸਕਦਾ ਹੈ। ਇਸੇ ਵਿਚਾਲੇ ਭਾਰਤੀਆਂ ਨੂੰ ਲੈ ਕੇ ਇੱਕਹੋਰ ਫਲਾਈਟ ਦਿੱਲੀ ਪਹੁੰਚੀ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਏਅਰਪੋਰਟ ‘ਤੇ ਯਾਤਰੀਆਂ ਦਾ ਸਵਾਗਤ ਕੀਤਾ।

ਦੂਜੇ ਪਾਸੇ ਆਪ੍ਰੇਸ਼ਨ ਗੰਗਾ ਦੀ ਨਿਗਰਾਨੀ ਲਈ ਰੋਮਾਨੀਆ ਦੇ ਬੁਖਾਰੇਸਟ ਪਹੁੰਚੇ ਕੇਂਦਰੀ ਮੰਤਰੀ ਜੋਤਿਰਾਦਿਤਿਆ ਸਿੰਧੀਆ ਨੇ ਉਥੇ ਉਡੀਕ ਕਰ ਰਹੇ ਭਾਰਤੀਆਂ ਨਾਲ ਗੱਲ ਕੀਤੀ। ਉਹ ਰੋਮਾਨੀਆ ਤੇ ਮੋਲਡੋਵਾ ਦੇ ਰਾਜਦੂਤ ਨੂੰ ਵੀ ਮਿਲੇ। ਸਿੰਧੀਆ ਨੇ ਦੱਸਿਆ ਕਿ ਮੋਲਡੋਵਾ ਦੀ ਬਾਰਡਰ ਵੀ ਭਾਰਤੀਆਂ ਲਈ ਖੋਲ੍ਹ ਦਿੱਤੀ ਗਈ ਹੈ। ਉਥੇ ਪਹੁੰਚਣ ਵਾਲੇ ਭਾਰਤੀਆਂ ਦੇ ਠਹਿਰਨ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ ਹੈ। ਇਸੇ ਵਿੱਚ ਪੋਲੈਂਡ ਤੋਂ ਭਾਰਤੀਆਂ ਨੂੰ ਲੈਕੇ ਪਹਿਲੀ ਫਲਾਈਟ ਰਵਾਨਾ ਹੋ ਗਈ ਹੈ।ਆਪ੍ਰੇਸ਼ਨ ਗੰਗਾ ਤਹਿਤ ਰਾਤ 1.30 ਵਜੇ ਯੂਕਰੇਨ ਵਿੱਚ ਫਸੇ 218 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਫਲਾਈਟ ਬੁਖਾਰੇਸਟ ਤੋਂ ਦਿੱਲੀ ਪਹੁੰਚੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦਿੱਲੀ ਏਅਰਪੋਰਟ ‘ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਅੱਜ ਕੁਲ 7 ਫਲਾਈਟਾਂ ਯੂਕਰੇਨ ਦੇ ਆਲੇ-ਦੁਆਲੇ ਦੇ ਦੇਸ਼ਾਂ ਤੋਂ ਭਾਰਤੀਆਂ ਨੂੰ ਲੈ ਕੇ ਆਪਣੇ ਦੇਸ਼ ਪਹੁੰਚਣਗੀਆਂ।

Exit mobile version