Site icon SMZ NEWS

ਯੂਕਰੇਨ-ਰੂਸ ਜੰਗ : ਖਾਰਕੀਵ ‘ਤੇ ਜ਼ਬਰਦਸਤ ਹਮਲੇ, ਰੂਸ ਨੂੰ ਰੋਕਣ ਲਈ ਆਮ ਲੋਕ ਉਤਰੇ ਸੜਕਾਂ ‘ਤੇ

ਯੂਕਰੇਨ ‘ਤੇ ਰੂਸ ਦੇ ਹਮਲੇ ਹੋਰ ਵੀ ਤੇਜ਼ ਹੋ ਗਏ ਹਨ। ਕੀਵ ‘ਤੇ ਕਬਜ਼ੇ ਦੀ ਜੰਗ ਫੈਸਲਾਕੁੰਨ ਮੋੜ ‘ਤੇ ਹੈ। 64 ਕਿਲੋਮੀਟਰ ਲੰਮਾ ਰੂਸੀ ਫੌਜੀ ਕਾਫ਼ਲਾ ਕੀਵ ਦੇ ਬਾਹਰ ਕਬਜ਼ਾ ਜਮਾਏ ਹੋਏ ਹਨ। ਦੂਜੇ ਪਾਸੇ ਦੱਖਣੀ-ਪੂਰਬ ਤੋਂ ਵੀ ਇੱਕ ਹੋਰ ਫੌਜੀ ਕਾਫਲੇ ਦੇ ਵਧਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸਭ ਉਦੋਂ ਹੋ ਰਿਹਾ ਹੈ, ਜਦੋਂ ਪੁਤਿਨ ਵੱਲੋਂ ਕੀਵ ਛੱਡਣ ਜਾਂ ਫਿਰ ਮਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।

ਕੀਵ ‘ਤੇ ਕਬਜ਼ੇ ਨੂੰ ਲੈ ਕੇ ਛਿੜੀ ਜੰਗ ਵਿੱਚ ਯੂਕਰੇਨ ਤੋਂ ਵੱਡੀ ਗਿਣਤੀ ‘ਚ ਲੋਕ ਪਲਾਇਨ ਕਰ ਰਹੇ ਹਨ। ਰਾਜਧਾਨੀ ਕੀਵ ਤੋਂ ਸਾਹਮਣੇ ਆਈਆਂ ਟ੍ਰੇਨਾਂ ਵਿੱਚ ਭੀੜ ਦੀਆਂ ਤਸਵੀਰਾਂ ਡਰਾਉਣ ਵਾਲੀਆਂ ਹਨ। ਇਸ ਵਿਚਾਲੇ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਹੁਣ ਤੱਕ ਲਗਭਗ ਸੱਤ ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਰਹਿਣ ਲੱਗੇ ਹਨ। ਇਹ ਗਿਣਤੀ ਹੋਰ ਵਧ ਸਕਦੀ ਹੈ। ਰੂਸੀ ਪੈਰਾਟਰੂਪਰਸ ਖਾਰਕੀਵ ਵਿੱਚ ਉਤਰੇ, ਜਿਨ੍ਹਾਂ ਨੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ।

ਰੂਸ ਨੂੰ ਰੋਕਣ ਲਈ ਆਮ ਲੋਕ ਵੀ ਸੜਕਾਂ ‘ਤੇ ਉਤਰ ਪਏ ਹਨ। ਐਂਟਰੀ ਨਾਕਿਆਂ ‘ਤੇ ਆਮ ਲੋਕ ਪਹਿਰਾ ਦੇ ਰਹੇ ਹਨ। ਰਿਪੋਰਟਾਂ ਮੁਤਾਬਕ 25-50 ਸਾਲਾਂ ਦੇ ਮਰਦਾਂ ਨੂੰ ਕੀਵ ਛੱਡਣ ਤੋਂ ਮਨ੍ਹਾ ਕੀਤਾ ਗਿਆ ਹੈ। ਸ਼ੱਕੀ ਲੋਕਾਂ ‘ਤੇ ਨਜ਼ਰ ਰੱਖਣ ਲਈ ਆਮ ਲੋਕਾਂ ਦੀ ਮਦਦ ਲਈ ਜਾ ਰਹੀ ਹੈ।

Exit mobile version