Site icon SMZ NEWS

ਯੂਕਰੇਨ ‘ਚ ਭਾਰਤੀਆਂ ਨੂੰ ਸਲਾਹ ‘ਹਰ ਹਾਲ ‘ਚ ਸ਼ੇਹਇਨੀ-ਮੇਦਾਇਕਾ’ ਬਾਰਡਰ ਦੇ ਇਸਤੇਮਾਲ ਤੋਂ ਬਚੋ’

ਰੂਸ ਵੱਲੋਂ ਹਮਲੇ ਕਰਕੇ ਯੂਕਰੇਨ ਵਿੱਚ ਚਾਰੇ ਪਾਸੇ ਤਬਾਹੀ ਮਚੀ ਹੋਈ ਹੈ। ਰੂਸੀ ਹਮਲੇ ਵਿੱਚ ਮੌਤ ਕਿਸ ਕਦਮ ‘ਤੇ ਮਿਲ ਜਾਏ, ਕੋਈ ਨਹੀਂ ਜਾਣਦਾ। ਅਜਿਹੇ ਵਿੱਚ ਉਥੇ ਫ਼ਸੇ ਭਾਰਤੀ ਵੀ ਘਬਰਾਏ ਹੋਏ ਹਨ। ਯੂਕਰੇਨ ਵਿੱਚ ਫਸੇ ਭਾਰਤੀ ਬਾਰਡਰ ਤੱਕ ਆਉਣ ਲਈ ਕਿਸੇ ਵੀ ਰਸਤੇ ਤੋਂ ਨਿਕਲ ਰਹੇ ਹਨ।

ਅਜਿਹੇ ਵਿੱਚ ਪੋਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਉਨਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਦੇ ਪੱਛਮੀ ਹਿੱਸੇ ਲਵੀਵ ਤੇ ਟਰਨੋਪਿਲ ਵੱਲੋਂ ਆਉਣ ਵਾਲੇ ਭਾਰਤੀ ਪੋਲੈਂਡ ਆਉਣ ਲਈ ਬੁਡੋਮਿਰਜ ਬਾਰਡਰ ਦਾ ਹੀ ਇਸਤੇਮਾਲ ਕਰਨ। ਇਸ ਨਾਲ ਬਾਰਡਰ ਕਰਾਸ ਕਰਨ ਵਿੱਚ ਆਸਾਨੀ ਹੋਵੇਗੀ। ਪੋਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਐਡਵਾਇਜ਼ਰੀ ਜਾਰੀ ਕਰਕੇ ਕਿਹਾ ਹੈਕਿ ਸ਼ੇਹਇਨੀ-ਮੇਦਾਇਕਾ (Shehyni-Medyka) ਬਾਰਡਰ ਦਾ ਇਸਤੇਮਾਲ ਨਾ ਕਰੋ।

Advisory for Indians

ਦੂਤਾਵਾਸ ਨੇ ਅਡਵਾਇਜ਼ਰੀ ਵਿੱਚ ਕਿਹਾ ਕਿ ਯੂਕਰੇਨ ਦੇ ਪੱਛਮੀ ਹਿੱਸੇ ਵਿੱਚ ਰਹਿਣ ਵਾਲੇ ਭਾਰਤੀ ਬੁਡੋਮਿਰਜ ਬਾਰਡਰ ਦੇ ਚੈੱਕ ਪੁਆਇੰਟ ‘ਤੇ ਐਂਟਰੀ ਕਰਨ ਕਿਉਂਕਿ ਇਸ ਤੋਂ ਪਹਿਲਾਂ ਪੋਲੈਂਡ ਵਿੱਚ ਦਾਖਲ ਹੋਣਾ ਸੌਖਾ ਹੋਵੇਗਾ।ਸ਼ੇਹਇਨੀ-ਮੇਦਾਇਕਾ ਬਾਰਡਰ ਮੁਕਾਬਲਤਨ ਬਹੁਤ ਜ਼ਿਆਦਾ ਭਰਿਆ ਹੋਇਆ ਹੈ, ਉਥੋਂ ਐਂਟਰੀ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ।

ਦੂਤਾਵਾਸ ਨੇ ਅੱਗੇ ਕਿਹਾ ਕਿ ਜੇ ਬੁਡੋਮਿਰਜ ਚੈਕ ਪੁਆਇੰਟ ‘ਤੇ ਨਹੀਂ ਆ ਪਾ ਰਹੇ ਤਾਂ ਦੱਖਣ ਵਿੱਚ ਹੰਗਰੀ ਜਾਂ ਰੋਮਾਨੀਆ ਬਾਰਡਰ ਤੋਂ ਆ ਸਕਦੇ ਹਨ। ਅੰਬੈਸੀ ਨੇ ਕਿਹਾ ਹੈ ਕਿ ਸ਼ੇਹਇਨੀ-ਮੇਦਾਇਕਾ ਬਾਰਡਰ ‘ਤੇ ਭਾਰਤੀ ਅਧਿਕਾਰੀ ਤਾਇਨਾਤ ਹਨ। ਇਹ ਅਧਿਕਾਰੀ ਯੂਕਰੇਨ ਤੋਂ ਖਾਲੀ ਹੋਏ ਭਾਰਤੀਆਂ ਦੀ ਹਰ ਤਰ੍ਹਾਂਤੋਂ ਮਦਦ ਕਰਨ ਲਈ ਤਿਆਰ ਹਨ। ਇਹ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਦੀ ਰਾਹ ਨੂੰ ਸੌਖਾ ਕਰਨਗੇ।

Exit mobile version