ਉੱਤਰ ਭਾਰਤ ਵਿੱਚ ਮੌਸਮ ਇੱਕ ਵਾਰ ਫ਼ਿਰ ਕਰਵਟ ਬਦਲ ਰਿਹਾ ਹੈ। ਹਾਲਾਂਕਿ ਲਗਾਤਾਰ ਨਿਕਲ ਰਹੀਆਂ ਧੁੱਪਾਂ ਨਾਲ ਠੰਡ ਕਾਫੀ ਘੱਟ ਗਈ ਹੈ ਪਰ ਹਾਲ ਹੀ ਵਿੱਚ ਮੀਂਹ ਪੈਣ ਕਰਕੇ ਪਾਰੇ ਵਿੱਚ ਮੁੜ ਗਿਰਾਵਟ ਆਈ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਫਿਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਬੁੱਧਵਾਰ ਯਾਨੀ 2 ਮਾਰਚ ਨੂੰ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਗਰਜ ਨਾਲ ਮੀਂਹ ਪੈ ਸਕਦਾ ਹੈ।
ਰਾਜਧਾਨੀ ਦਿੱਲੀ ਵਿੱਚ ਅੱਜ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ ਵਿੱਚ ਸਾਰਾ ਦਿਨ ਬੱਦਲ ਛਾਏ ਰਹਿਣਗੇ ਤੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ।
ਹਿਮਾਚਲ ਦੇ ਕੁਝ ਹਿੱਸਿਆਂ ਵਿੱਚ ਵੀ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਸ਼ਿਮਲਾ ਵਿੱਚ ਅੱਜ ਘੱਟੋ-ਘੱਟ ਤਾਪਮਾਨ 6 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਥੇ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਤੇ ਕਿਣਮਿਣ ਹੁੰਦੀ ਰਹੇਗੀ।