Site icon SMZ NEWS

ਡਾਕਟਰ ਸਵੈਮਾਣ ਬੋਲੇ, ”ਮੈਂ ਖੁਦ ਜਾਵਾਂਗਾ ਹੁਣ ਯੂਕਰੇਨ, ਫਸੇ ਸਟੂਡੈਂਟਾਂ ਦੀ ਮਦਦ ਲਈ ਕੀਤਾ ਵੱਡਾ ਐਲਾਨ”

ਯੂਕਰੇਨ ਵਿੱਚ ਹਾਲਾਤ ਬਹੁਤ ਖਰਾਬ ਚੱਲ ਰਹੇ ਹਨ ਅਤੇ ਸ਼ੋਸ਼ਲ ਮੀਡੀਆ ‘ਤੇ ਬਹੁਤ ਕੁੱਝ ਚੱਲ ਰਿਹਾ ਹੈ। ਬਹੁਤ ਸਾਰੇ ਬੱਚੇ ਇਸ ਦੌਰਾਨ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਡਾ. ਸਵੈਮਾਣ ਸਿੰਘ ਨੇ ਟਵੀਟ ਕੀਤਾ ਅਤੇ ਕਿਹਾ ਮੈਂ ਯੂਕਰੇਨ ਦੀ ਸਰਹੱਦ ਵੱਲ ਜਾਵਾਂਗਾ। ਉਨ੍ਹਾਂ ਕਿਹਾ ਯੂਰਪੀਅਨ ਦੇਸ਼ਾਂ ਵਿੱਚ ਹੋਰ ਲੋਕ ਖਾਸ ਤੌਰ ‘ਤੇ ਮੈਡੀਕਲ ਸਟਾਫ ਨੂੰ ਬੇਨਤੀ ਕਰਦਾ ਹਾਂ ਜਿਨ੍ਹਾਂ ਨੇ ਕਿਸਾਨਾਂ ਦੇ ਵਿਰੋਧ ਦੌਰਾਨ ਮੇਰੀ ਮਦਦ ਕੀਤੀ। ਜੇਕਰ ਤੁਹਾਡਾ ਪਰਿਵਾਰਕ ਮੈਂਬਰ ਯੂਕਰੇਨ ਵਿੱਚ ਫਸਿਆ ਹੋਇਆ ਹੈ ਤਾਂ ਕਿਰਪਾ ਕਰਕੇ ਸਾਨੂੰ ਦੱਸੋ ਅਤੇ ਅਸੀਂ ਮਦਦ ਕਰਨ ਦੀ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।

I will go myself Ukraine

ਡਾ. ਸਵੈਮਾਣ ਸਿੰਘ ਨੇ ਕਿਹਾ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਜਿਹੜੇ ਵੀ ਯੂਰਪੀ ਦੇਸ਼ ‘ਚ ਰਹਿੰਦੇ ਹਨ ਸਾਡਾ ਸਹਿਯੋਗ ਦੇਣ ਲਈ ਅੱਗੇ ਆਉਣ ਕਿਉਂਕਿ ਮੈਨੂੰ ਉਸ ਖੇਤਰ ਬਾਰੇ ਇੰਨਾ ਪਤਾ ਨਹੀਂ ਹੈ ਇਸ ਲਈ ਮੈਂ ਯੂਕਰੇਨ ਦੇ ਆਲੇ ਦੁਆਲੇ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਸਹਿਯੋਗ ਵਿੱਚ ਅੱਗੇ ਆਓ ਤਾਂ ਜੋ ਅਸੀਂ ਲੋਕਾਂ ਦੀ ਮਦਦ ਕਰ ਸਕੀਏ। ਇਹ ਜ਼ਰੂਰੀ ਨਹੀਂ ਕਿ ਤੁਸੀਂ ਰੂਸ ਨੂੰ ਸਹਿਯੋਗ ਕਰਦੇ ਹੋ ਜਾਂ ਯੂਕਰੇਨ ਨੂੰ ਪਰ ਜਿੱਥੇ ਨਿਰਦੋਸ਼ ਲੋਕ ਮਾਰਦੇ ਹੋਣ ਤਾਂ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਇਕੱਠੇ ਹੋ ਕੇ ਅੱਗੇ ਆਈਏ। ਆਗੂ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਨੂੰ ਸਭ ਨੂੰ ਆਪਣੇ ਪੱਧਰ ‘ਤੇ ਜੋ ਵੀ ਅਸੀਂ ਕਰ ਸਕਦੇ ਹਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਸਾਰੇ ਡਾਕਟਰਾਂ ਨੂੰ ਬੇਨਤੀ ਹੈ ਕਿ ਮਦਦ ਲਈ ਅੱਗੇ ਆਈਏ।

Exit mobile version