Site icon SMZ NEWS

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਰੂਸ ਨੂੰ ਖੁੱਲ੍ਹੀ ਧਮਕੀ, ਕਿਹਾ- ‘ਤਾਨਾਸ਼ਾਹਾਂ’ ਨੂੰ ਚੁਕਾਉਣੀ ਪਵੇਗੀ ਕੀਮਤ

ਰੂਸ ਅਤੇ ਯੂਕਰੇਨ ਵਿਚਕਾਰ ਲੜਾਈ ਲਗਾਤਾਰ ਸੱਤਵੇਂ ਦਿਨ ਵੀ ਜਾਰੀ ਹੈ ਅਤੇ ਰੂਸੀ ਫੌਜ ਅਜੇ ਵੀ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਬੰਬਾਰੀ ਕਰ ਰਹੀ ਹੈ। ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਇਲਾਵਾ ਕਈ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਹੈ। ਮੰਗਲਵਾਰ ਰਾਤ ਨੂੰ ਰੂਸੀ ਬਲਾਂ ਨੇ ਰਾਜਧਾਨੀ ਕੀਵ ਦੇ ਟੀਵੀ ਟਾਵਰ ‘ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ। ਟੀਵੀ ਟਾਵਰ ‘ਤੇ ਹੋਏ ਹੰਗਾਮੇ ਤੋਂ ਬਾਅਦ ਕਈ ਚੈਨਲਾਂ ਦਾ ਪ੍ਰਸਾਰਣ ਬੰਦ ਹੋ ਗਿਆ ਹੈ। ਰੂਸ ਨੇ ਯਹੂਦੀਆਂ ਦੀ ਨਸਲਕੁਸ਼ੀ ਦੀ ਯਾਦ ਵਿਚ ਬਣੇ ਬੇਬਿਨ ਯਾਰ ਹੋਲੋਕਾਸਟ ਮੈਮੋਰੀਅਲ ਸੈਂਟਰ ‘ਤੇ ਵੀ ਹਵਾਈ ਹਮਲੇ ਕੀਤੇ।

ਅੱਜ (2 ਮਾਰਚ) ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਖਤਮ ਕਰਨ ਲਈ ਚੌਥੇ ਦੌਰ ਦੀ ਗੱਲਬਾਤ ਹੋਵੇਗੀ। ਇਸ ਦੌਰਾਨ, ਕ੍ਰੇਮਲਿਨ ਨੇ ਕਿਹਾ ਕਿ ਫਿਲਹਾਲ ਪਿਛਲੀ ਵਾਰਤਾ ਤੋਂ ਸਿੱਟਾ ਕੱਢਣਾ ਬਹੁਤ ਜਲਦਬਾਜ਼ੀ ਹੈ। ਗੱਲਬਾਤ ਤੋਂ ਪਹਿਲਾਂ, ਰੂਸੀ ਬਲਾਂ ਨੇ ਕੀਵ, ਖਾਰਕੀਵ ਅਤੇ ਚੇਰਨੀਹੀਵ ਵਿੱਚ ਤੋਪਖਾਨੇ ਦੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ।

US President Joe Biden

ਯੁੱਧ ਦੇ ਵਿਚਕਾਰ, ਕਈ ਦੇਸ਼ ਯੂਕਰੇਨ ਨੂੰ ਫੌਜੀ ਸਹਾਇਤਾ ਭੇਜ ਰਹੇ ਹਨ। ਕੈਨੇਡਾ ਯੂਕਰੇਨ ਨੂੰ ਐਂਟੀ-ਟੈਂਕ ਹਥਿਆਰ ਪ੍ਰਣਾਲੀ ਅਤੇ ਗੋਲਾ-ਬਾਰੂਦ ਭੇਜ ਰਿਹਾ ਹੈ, ਜਦੋਂ ਕਿ ਆਸਟਰੇਲੀਆ ਮਾਰੂ ਹਥਿਆਰਾਂ ਲਈ ਫੰਡ ਵੀ ਦੇਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਦੇਸ਼ ‘ਚ ਵਿਦੇਸ਼ੀ ਕਰੰਸੀ ਦੀ ਨਿਕਾਸੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਹੁਕਮ ਤਹਿਤ 10 ਹਜ਼ਾਰ ਡਾਲਰ ਤੋਂ ਵੱਧ ਦੀ ਰਾਸ਼ੀ ਕਢਵਾਉਣ ‘ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਅਮਰੀਕੀ ਮੀਡੀਆ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਵੇਗਾ ਅਤੇ ਇਹ ਕਦਮ ਕਿਸੇ ਵੀ ਸਮੇਂ ਚੁੱਕਿਆ ਜਾ ਸਕਦਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇੱਕ ਸੰਦੇਸ਼ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ‘ਤਾਨਾਸ਼ਾਹਾਂ’ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਕਿਉਂਕਿ ਉਹ ਹੋਰ ਅਰਾਜਕਤਾ ਪੈਦਾ ਕਰਦੇ ਹਨ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਰੂਸੀ ਜਹਾਜ਼ਾਂ ਲਈ ਅਮਰੀਕੀ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕੀਤਾ। ਬਾਇਡਨ ਨੇ ਕਿਹਾ ਕਿ ਰੂਸ ਨੇ ਯੂਕਰੇਨ ਵਿੱਚ ਜੰਗ ਛੇੜ ਕੇ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਯੂਕਰੇਨ ਦੇ ਨਾਲ ਹਾਂ। ਰੂਸ ਨੇ ਬਿਨਾਂ ਕਿਸੇ ਭੜਕਾਹਟ ਦੇ ਇਹ ਹਮਲਾ ਕੀਤਾ ਹੈ। ਜੋ ਬਾਇਡਨ ਨੇ ਅਮਰੀਕੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਾ ਦੀ ਫੌਜ ਰੂਸ ਨਾਲ ਨਹੀਂ ਟਕਰਾਏਗੀ ਪਰ ਰੂਸ ਨੂੰ ਮਨਮਾਨੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾ ਰਿਹਾ ਹੈ। ਬਾਇਡਨ ਨੇ ਕਿਹਾ ਕਿ ਅਸੀਂ ਰੂਸ ਦੇ ਝੂਠ ਦਾ ਸੱਚ ਨਾਲ ਮੁਕਾਬਲਾ ਕੀਤਾ ਹੈ।

Exit mobile version