ਭਾਰਤ ਸਰਕਾਰ ਵੱਲੋਂ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਨੂੰ ਦਵਾਈਆਂ ਤੇ ਦੂਜੀ ਮਦਦ ਭੇਜੀ ਜਾਵੇਗੀ। ਸੋਮਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਯੂਕਰੇਨ ਨੂੰ ਦਵਾਈਆਂ ਤੇ ਦੂਜੀ ਮਨੁੱਖੀ ਸਹਾਇਤਾ ਭੇਜਗਾਂਗੇ। ਨਾਲ ਹੀ ਵਿਦੇਸ਼ ਮੰਤਰਾਲੇ ਵੱਲੋਂ ਇਹ ਵੀ ਸਾਫ ਕੀਤਾ ਗਿਆ ਹੈ ਕਿ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਤੇ ਜੇ ਲੋੜ ਪਵੇਗੀ ਤਾਂ ਭਾਰਤੀ ਹਵਾਈ ਫੌਜ ਦੀ ਵੀ ਮਦਦ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਪੱਛਮੀ ਯੂਕਰੇਨ ਵੱਲ ਜਾਓ ਪਰ ਉਥੇ ਸਿੱਧੇ ਬਾਰਡਰ ਵੱਲ ਨਾ ਜਾਓ। ਬਾਰਡਰ ਉਤੇ ਬਹੁਤ ਭੀੜ ਹੈ, ਅਜਿਹੇ ਵਿਚ ਨਜ਼ਦੀਕੀ ਸ਼ਹਿਰ ਨੂੰ ਟਿਕਾਣਾ ਬਣਾਓ। ਸਾਡੀਆਂ ਟੀਮਾਂ ਉਥੇ ਮਦਦ ਕਰਨਗੀਆਂ।
ਬਾਗਚੀ ਨੇ ਦੱਸਿਆ ਕਿ ਭਾਰਤ ਕੋਲ ਮੋਲਦੋਵਾ ਰਾਹੀਂ ਇੱਕ ਨਵਾਂਰਸਤਾ ਵੀ ਹੈ ਜੋ ਹੁਣ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਸਾਡੀਆਂ ਟੀਮਾਂ ਰੋਮਾਨੀਆ ਦੁਾਰਾ ਵੀ ਭਾਰਤੀਆਂ ਨੂੰ ਕੱਢਣ ਵਿਚ ਮਦਦ ਕਰੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਭਗ 1400 ਭਾਰਤੀ ਨਾਗਰਿਕਾਂ ਨੂੰ ਲੈ ਕੇ 6 ਉਡਾਣਾਂ ਭਾਰਤ ਆ ਚੁੱਕੀਆਂ ਹਨ। ਇਸ ਵਿਚ ਬੁਖਾਰੇਸਟ ਤੋਂ ਚਾਰ ਉਡਾਣਾਂ, ਹੰਗਰੀ ਤੋਂ ਦੋ ਉਡਾਣਾਂ ਆਈਆਂ ਹਨ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਐਡਵਾਈਜਰੀ ਜਾਰੀ ਕੀਤੇ ਜਾਣ ਦੇ ਬਾਅਦ ਤੋਂ ਲਗਭਗ 8,000 ਭਾਰਤੀ ਨਾਗਰਿਕ ਯੂਕਰੇਨ ਛੱਡ ਦੂਜੇ ਦੇਸ਼ਾਂ ਵਿਚ ਚਲੇ ਗਏ ਹਨ।
Comment here