NationNewsWorld

ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ ਜਨਰਲ ਵੀਕੇ ਸਿੰਘ ਬੋਲੇ, ‘ਮੰਗਲ ‘ਤੇ ਵੀ ਫਸੇ ਹੋਵੋਗੇ ਤਾਂ ਕਰਾਂਗੇ ਮਦਦ’

ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਬੈਠਕ ਕੀਤੀ ਹੈ। ਇਸ ਮੁਤਾਬਕ ਚਾਰ ਮੰਤਰੀਆਂ ਨੂੰ ਯੂਕਰੇਨ ਸਰਹੱਦ ਨਾਲ ਲੱਗਦੇ ਪੰਜ ਦੇਸ਼ਾਂ ਨੂੰ ਭੇਜਿਆ ਜਾਵੇਗਾ। ਸ਼ੁਰੂਆਤੀ ਜਾਣਕਾਰੀ ਮੁਤਾਬਕ ਹਰਦੀਪ ਸਿੰਘ ਪੁਰੀ ਨੂੰ ਹੰਗਰੀ, ਕਿਰਨ ਰਿਜਿਜੂ ਨੂੰ ਸਲੋਵਾਕੀਆ, ਜਯੋਤਿਰਾਦਿਤਿਆ ਸਿੰਧੀਆ ਨੂੰ ਰੋਮਾਨੀਆ ਤੇ ਮਾਲਡੋਵਾ, ਜਨਰਲ ਵੀਕੇ ਸਿੰਘ ਨੂੰ ਪੋਲੈਂਡ ਭੇਜਿਆ ਜਾ ਰਿਹਾ ਹੈ।

ਕੇਂਦਰ ਸਰਕਾਰ ਨੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਇੱਕ ਬਦਲ ਰੇਲ ਰੂਟ ਦੀ ਪਛਾਣ ਕੀਤੀ ਹੈ। ਇਹ ਰੇਲ ਰੂਟ ਪੱਛਮੀ ਯੂਕਰੇਨ ਦੇ ਉਜਹੋਰੋਡ ਤੋਂ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੱਕ ਜਾਂਦਾ ਹੈ। ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਉਂਦੇ ਕਿਹਾ ਕਿ ਭਾਵੇਂ ਹੀ ਤੁਸੀਂ ਮੰਗਲ ਗ੍ਰਹਿ ‘ਤੇ ਵੀ ਫਸੇ ਹੋਵੋਗੇ ਤਾਂ ਅਸੀਂ ਤੁਹਾਡੀ ਮਦਦ ਕਰਾਂਗੇ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਭਾਰਤੀ ਸਰਕਾਰ ਦੀ ਇਹੀ ਸੋਚ ਹੈ। ਪ੍ਰਧਾਨ ਮੰਤਰੀ ਦੀ ਸੋਚ ਦੂਰਦਰਸ਼ੀ ਹੈ।ਇਹੀ ਕਾਰਨ ਹੈ ਕਿ ਉਨ੍ਹਾਂ ਨੇ ਭਾਰਤ ਦੇ ਚਾਰ ਮੰਤਰੀਆਂ ਨੂੰ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਵਿਚ ਭੇਜਣ ਦਾ ਫੈਸਲਾ ਕੀਤਾ ਹੈ।

ਭਾਰਤੀ ਵਿਦੇਸ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿਉਨ੍ਹਾਂ ਨੇ ਪੋਲੈਂਡ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਨਾਲ ਯੂਕਰੇਨ ਦੇ ਹਾਲਾਤਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਪੋਲੈਂਡ ਦੀ ਮਦਦ ਦੀ ਪ੍ਰਸ਼ੰਸਾ ਕਰਦੇ ਹਾਂ।

ਇਸ ਦਰਮਿਆਨ ਭਾਰਤ ਵਿਚ ਰੂਸ ਦੇ ਦੂਤਘਰ ਨੇ ਭਾਰਤੀ ਮੀਡੀਆ ਨੂੰ ਕਿਹਾ ਹੈ ਕਿ ਉਹ ਯੂਕਰੇਨ ਤੇ ਰੂਸ ਦੀ ਰਿਪੋਰਟਿੰਗ ਵਿਚ ਸੰਜਮ ਵਰਤਣ ਤਾਂ ਕਿ ਸਹੀ ਜਾਣਕਾਰੀ ਭਾਰਤੀ ਲੋਕਾਂ ਤੱਕ ਪਹੁੰਚਾਈ ਜਾ ਸਕੇ।

Comment here

Verified by MonsterInsights