ਰੂਸ ਦੇ ਯੂਕਰੇਨ ਵਿਚ ਅੱਜ ਜੰਗ ਦਾ ਪੰਜਵਾਂ ਦਿਨ ਹੈ। ਰੂਸੀ ਸੈਨਾ ਯੂਕਰੇਨ ਵਿਚ ਰਫਤਾਰ ਨਾਲ ਚਾਰੋਂ ਪਾਸਿਓਂ ਅੱਗੇ ਵੱਧ ਰਹੀ ਹੈ। ਕਈ ਸ਼ਹਿਰਾਂ ‘ਤੇ ਕਬਜ਼ਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਦੋਵਾਂ ਦੇਸ਼ਾਂ ਵਿਚ ਸੋਮਵਾਰ ਨੂੰ ਬੇਲਾਰੂਸ ਵਿਚ ਸ਼ਾਂਤੀ ਵਾਰਤਾ ਹੋਈ। ਇਹ ਵਾਰਤਾ ਦੁਪਹਿਰ 3.30 ਮਿੰਟ ‘ਤੇ ਸ਼ੁਰੂ ਹੋਈ ਸੀ ਜੋ ਕਿ ਸਾਢੇ 4 ਘੰਟੇ ਤੱਕ ਚੱਲੀ। ਗੱਲਬਾਤ ਤੋਂ ਪਹਿਲਾਂ ਰੂਸ ਨੇ ਆਪਣੇ ਸਾਰੇ ਸੈਨਿਕਾਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਸੀ।

UN ਜਨਰਲ ਸਕੱਤਰ ਐਂਟੋਨੀਯੋ ਗੁਟੇਰੇਸ ਨੇ UNGA ਦੀ ਐਮਰਜੈਂਸੀ ਬੈਠਕ ਵਿਚ ਕਿਹਾ ਕਿ ਮਨੁੱਖਤਾ ਮਦਦ ਪਹੁੰਚਾਉਣਾ ਜ਼ਰੂਰੀ ਹੈ ਪਰ ਇਹ ਸੰਕਟ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਹਾਲ ਵਿਚ ਯੁੱਧ ਬੰਦ ਹੋਣਾ ਚਾਹੀਦਾ ਹੈ। ਯੁੱਧ ਦਾ ਹੱਲ ਸਿਰਫ ਸ਼ਾਂਤੀ ਜ਼ਰੀਏ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਮੈਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਉਨ੍ਹਾਂ ਨੂੰ ਮਦਦ ਪਹੁੰਚਾਉਂਦੇ ਰਹਾਂਗੇ ਤੇ ਕਿਸੇ ਵੀ ਹਾਲਤ ਵਿਚ ਉਨ੍ਹਾਂ ਨੂੰ ਇਕੱਲਾ ਨਹੀਂ ਛੱਡਣਗੇ। ਏਂਟੋਨੀਓ ਗੁਟੇਰੇਸ ਨੇ ਕਿਹਾ ਕਿ ਹਿੰਸਾ ਨੂੰ ਵਧਾਉਣ ਦਾ ਮਤਲਬ ਹੈ ਕਿ ਆਮ ਨਾਗਰਿਕਾਂ ਦੀ ਜਾਨ ਲੈਣਾ ਹੈ। ਉਨ੍ਹਾਂ ਕਿਹਾ ਕਿ ਹੁਣ ਬਹੁਤ ਹੋ ਚੁੱਕਾ ਹੈ ਤੇ ਸੈਨਿਕਾਂ ਨੂੰ ਆਪਣੇ ਬੈਰਕ ਵਿਚ ਵਾਪਸ ਪਰਤਣ ਦੀ ਲੋੜ ਹੈ।
Comment here