Site icon SMZ NEWS

Air India ਦੀ ਫਲਾਈਟ ਰੋਮਾਨੀਆ ਤੋਂ ਰਵਾਨਾ, ਓਧਰ ਯੂਕਰੇਨ ‘ਚ ਭਾਰਤੀ ਪੈਸੇਂਜਰਸ ਦੀ ਬੱਸ ‘ਚ ਲੁੱਟ

ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਤੀਜੇ ਦਿਨ ਉਥੇ ਫਸੇ 219 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦੇ ਜਹਾਜ਼ AI-1943 ਨੇ ਰੋਮਾਨੀਆ ਦੇ ਬੁਖਾਰੇਸਟ ਤੋਂ ਮੁੰਬਈ ਲਈ ਉਡਾਨ ਭਰ ਲਈ ਹੈ। ਜਹਾਜ਼ ਵਿਚ ਬੈਠ ਕੇ ਵਿਦਿਆਰਥੀ ਕਾਫੀ ਖੁਸ਼ ਨਜ਼ਰ ਆਏ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੀ ਵਾਪਸੀ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।

ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਕਰੇਨ ਤੋਂ ਵਾਪਸ ਲਿਆਂਦੇ ਗਏ 219 ਭਾਰਤੀਆਂ ਨਾਲ ਪਹਿਲੀ ਉਡਾਨ ਰੋਮਾਨੀਆ ਤੋਂ ਮੁੰਬਈ ਲਈ ਰਵਾਨਾ ਹੋਈ। ਅਸੀਂ ਪ੍ਰਗਤੀ ਕਰ ਰਹੇ ਹਾਂ। ਸਾਡੀਆਂ ਟੀਮਾਂ 24 ਘੰਟੇ ਇਸ ‘ਤੇ ਕੰਮ ਕਰ ਰਹੀ ਹਾਂ। ਮੈਂ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਿਹਾ ਹਾਂ।

Exit mobile version