ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਤੀਜੇ ਦਿਨ ਉਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਘਰ ਵਾਪਸੀ ਦੀ ਉਮੀਦ ਜਾਗੀ ਹੈ। ਮੁੰਬਈ ਤੋਂ ਏਅਰ ਇੰਡੀਆ ਦਾ ਜਹਾਜ਼ AI-1943 ਭਾਰਤੀਆਂ ਨੂੰ ਕੱਢਣ ਲਈ ਰੋਮਾਨੀਆ ਦੇ ਬੁਖਾਰੇਸਟ ਪਹੁੰਚ ਗਿਆ ਹੈ ਤੇ ਭਾਰਤੀਆਂ ਦੇ ਨਿਕਲਦਿਆਂ ਰੂਸ ਨੇ ਯੂਕਰੇਨ ਦੀ ਬਿਲਡਿੰਗ ਉਡਾ ਦਿੱਤੀ। ਜਦੋਂ ਹੀ ਵਿਦਿਆਰਥੀ ਭਾਰਤੀ ਅੰਬੈਸੀ ਪੁੱਜੇ ਤਾਂ ਪਤਾ ਲੱਗਾ ਕਿ ਰੂਸ ਨੇ ਹਮਲਾ ਕਰਕੇ ਯੂਕਰੇਨੀ ਸੈਨਾ ਦੇ ਉਸ ਦਫਤਰ ਨੂੰ ਨਸ਼ਟ ਕਰ ਦਿੱਤਾ, ਜਿਥੇ ਉਹ ਠਹਿਰੇ ਸੀ। ਪੋਲੈਂਡ ਵਿਚ ਭਾਰਤੀ ਰਾਜਦੂਤ ਨਗਮਾ ਮੱਲਿਕ ਨੇ ਕਿਹਾ ਕਿ ਦੂਤਾਵਾਸ ਨੇ 3 ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਭਾਰਤੀਆਂ ਨੂੰ ਪੱਛਮੀ ਯੂਕਰੇਨ ਤੋਂ ਬਾਹਰ ਕੱਢਣ ਵਿਚ ਸਹਾਇਤਾ ਕਰਨਗੀਆਂ।
ਫਸੇ ਹੋਏ ਭਾਰਤੀਆਂ ਨੂੰ ਪੋਲੈਂਡ ਦੇ ਰਸਤਿਓਂ ਲਿਜਾਇਆ ਜਾਵੇਗਾ। ਉਥੋਂ ਭਾਰਤ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ। ਯੂਕਰੇਨ ਦੀ ਇੰਡੀਅਨ ਅੰਬੈਸੀ ਨੇ ਐਡਵਾਈਜਰੀ ਜਾਰੀ ਕਰਕੇ ਕਿਹਾ ਹੈ ਕਿ ਸਰਹੱਦ ‘ਤੇ ਤਾਇਨਾਤ ਭਾਰਤੀ ਅਧਿਕਾਰੀਆਂ ਨਾਲ ਤਾਲਮੇਲ ਤੋਂ ਬਿਨਾਂ ਸਰਹੱਦ ਵੱਲ ਨਾ ਵਧੋ। ਪੱਛਮੀ ਸ਼ਹਿਰਾਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ ਜਿਥੇ ਹੋ, ਉਥੇ ਬਣੇ ਰਹਿਣਾ ਬੇਹਤਰ ਹੈ। ਬਿਨਾਂ ਕੋਆਰਡੀਨੇਸ਼ਨ ਦੇ ਬਾਰਡਰ ‘ਤੇ ਪਹੁੰਚਣ ਨਾਲ ਪ੍ਰੇਸ਼ਾਨੀ ਉਠਾਉਣੀ ਪੈ ਸਕਦੀ ਹੈ। ਪੂਰਬੀ ਇਲਾਕੇ ਵਿਚ ਅਗਲੇ ਨਿਰਦੇਸ਼ ਤੱਕ ਘਰਾਂ ਦੇ ਅੰਦਰ ਜਾਂ ਜਿਥੇ ਪਨਾਹ ਹੈ ਉਥੇ ਹੀ ਰਹੋ।
Comment here