NationNewsWorld

ਯੂਕਰੇਨ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਦੋ-ਟੁਕ, ‘ਭੱਜਾਂਗਾ ਨਹੀਂ, ਮਦਦ ਕਰਨੀ ਹੈ ਤਾਂ ਹਥਿਆਰ ਦਿਓ’

ਯੂਕਰੇਨ ‘ਤੇ ਰੂਸ ਦਾ ਹਮਲਾ ਜਾਰੀ ਹੈ। ਇਸ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਯੂਕਰੇਨ ਛੱਡਣ ਦੇ ਅਮਰੀਕਾ ਦੇ ਆਫਰ ਨੂੰ ਠੁਕਰਾਉਂਦੇ ਹੋਏ ਸਾਫ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਨੂੰ ਗੋਲਾ-ਬਾਰੂਦ ਚਾਹੀਦਾ ਹੈ। ਨਾਲ ਹੀ ਕਿਹਾ ਕਿ ਮੈਂ ਕਿਸੇ ਵੀ ਹਾਲ ਵਿਚ ਭੱਜਾਂਗਾ ਨਹੀਂ।

ਰੂਸ-ਯੂਕਰੇਨ ਯੁੱਧ ਵਿਚ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਦੇਸ਼ ਛੱਡ ਕੇ ਭੱਜਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਦੇਸ਼ ਯੂਕਰੇਨ ਵਿਚ ਹੀ ਡਟੇ ਹੋਏ ਹਨ।

ਅਮਰੀਕਾ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਇਹ ਆਫਰ ਮਿਲਿਆ ਸੀ ਕਿ ਉਹ ਦੇਸ਼ ਛੱਡ ਸਕਦੇ ਹਨ ਪਰ ਉਨ੍ਹਾਂ ਨੇ ਸਾਫ ਸ਼ਬਦਾਂ ਵਿਚ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਭੱਜਣ ਵਾਲਿਆਂ ‘ਚੋਂ ਨਹੀਂ, ਤੁਹਾਨੂੰ ਮੇਰੀ ਮਦਦ ਕਰਨੀ ਹੈ ਤਾਂ ਮੈਨੂੰ ਹਥਿਆਰ ਦਿਓ, ਗੋਲਾ ਬਾਰੂਦ ਦਿਓ।

Comment here

Verified by MonsterInsights