ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲਿਆਉਣ ਲਈ ਏਅਰ ਇੰਡੀਆ ਦਾ ਜਹਾਜ਼ AI-1943 ਬੁਖਾਰੇਸਟ ਪਹੁੰਚਿਆ ਹੈ। ਅੱਜ ਸ਼ਾਮ ਲਗਭਗ 7.30 ਵਜੇ ਵਿਦਿਆਰਥੀਆਂ ਨੂੰ ਲੈ ਕੇ ਫਲਾਈਟ ਮੁੰਬਈ ਏਅਰਪੋਰਟ ਪੁੱਜੇਗੀ। ਮੁੰਬਈ ਪਹੁੰਚ ਕੇ ਵਿਦਿਆਰਥੀਆਂ ਨੂੰ ਆਪਣਾ ਕੋਵਿਡ ਵੈਕਸੀਨੇਟਿਡ ਸਰਟੀਫਿਕੇਟ ਦਿਖਾਉਣਾ ਹੋਵੇਗਾ।
ਜੇਕਰ ਕਿਸੇ ਵਿਦਿਆਰਥੀ ਕੋਲ ਵੈਕਸੀਨੇਸ਼ਨ ਸਰਟੀਫਿਕੇਟ ਨਹੀਂ ਹੈ ਤਾਂ ਉਹ RT-PCR ਨੈਗੇਟਿਵ ਰਿਪੋਰਟ ਵੀ ਦਿਖਾ ਸਕਦੇ ਹਨ। ਇਨ੍ਹਾਂ ਦੋਵਾਂ ‘ਚੋਂ ਕੁਝ ਵੀ ਨਾ ਹੋਣ ‘ਤੇ ਵਿਦਿਆਰਥੀ ਦਾ ਏਅਰਪੋਰਟ ‘ਤੇ ਹੀ ਕੋਵਿਡ ਟੈਸਟ ਕਰਵਾਇਆ ਜਾਵੇਗਾ।
ਏਅਰਪੋਰਟ ‘ਤੇ RT-PCR ਕੋਵਿਡ ਟੈਸਟ ਦਾ ਖਰਚਾ ਮੁੰਬਈ ਏਅਰਪੋਰਟ ਹੀ ਚੁੱਕੇਗਾ। ਕੋਵਿਡ ਟੈਸਟ ਰਿਪੋਰਟ ਨੈਗੇਟਿਵ ਆਉਣ ‘ਤੇ ਹੀ ਵਿਦਿਆਰਥੀਆਂ ਨੂੰ ਬਾਹਰ ਜਾਣ ਦਿੱਤਾ ਜਾਵੇਗਾ। ਜੇਕਰ ਕਿਸੇ ਵਿਦਿਆਰਥੀ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਕੋਰੋਨਾ ਗਾਈਡਲਾਈਨਸ ਤਹਿਤ ਉਸ ਦੀ ਅੱਗੇ ਜਾਂਚ ਅਤੇ ਕਲੀਨਿਕਲੀ ਮੈਨੇਜ ਲਈ ਭੇਜ ਦਿੱਤਾ ਜਾਵੇਗਾ।
Comment here