Crime newsNationNewsWorld

ਨੌਕਰੀ ਦੇ ਝਾਂਸੇ ‘ਚ ਫਸਾਈ 15 ਸਾਲਾਂ ਕੁੜੀ, 50,000 ‘ਚ ਕਰ ਦਿੱਤਾ ਸੌਦਾ, ਤਸਕਰ ਦਾ ਕਬੂਲਨਾਮਾ

ਕੋਟਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਨੌਕਰੀ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਤਸਕਰਾਂ ਨੇ 50 ਹਜ਼ਾਰ ਵਿਚ ਵੇਚ ਦਿੱਤਾ। ਕੋਟਾ ਪੁਲਿਸ ਨੇ ਲੜਕੀਆਂ ਨੂੰ ਵੇਚਣ ਵਾਲੀ ਕੌਮਾਂਤਰੀ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਗੁੰਡਿਆਂ ਨੇ ਲੜਕੀ ਤੇ ਲੜਕੀ ਦੀ ਖਰੀਦੋ-ਫਰੋਖਤ ਕਰਨ ਵਾਲਿਆਂ ਨੂੰ ਵੀ ਆਪਣਾ ਨਾਂ ਸ਼ੰਕਰ ਦੱਸਿਆ। ਆਧਾਰ ਕਾਰਡ ਵਿਚ ਵੀ ਛੇੜਛਾਰ ਕੀਤੀ। ਐਡਿਟ ਕਰਕੇ ਫਰਜ਼ੀ ਨਾਂ, ਪਤੇ ‘ਤੇ ਖੁਦ ਦਾ ਫੋਟੋ ਲਗਾ ਕੇ ਆਧਾਰ ਕਾਰਡ ਬਣਾਇਆ। ਉਸ ਨੇ ਪੀੜਤ ਲੜਕੀ ਦੇ ਨਾਬਾਲਗ ਹੋਣ ‘ਤੇ ਉਸ ਦੇ ਬਾਲਗ ਦਿਖਾਉਣ ਲਈ ਆਧਾਰ ਕਾਰਡ ‘ਚ ਜਨਮ ਤਰੀਕ ਨੂੰ ਐਡਿਟ ਕਰ ਦਿੱਤਾ, ਜਿਸ ਨਾਲ ਲੜਕੀ ਵੇਚਣ ਵਿਚ ਮੁਸ਼ਕਲ ਨਾ ਹੋਵੇ।

ਦੋਸ਼ੀ ਸ਼ਿਆਮਸੁੰਦਰ ਰਾਣਾ ਉਰਫ ਸ਼ੰਕਰ ਪਾਤਰਾ (41) ਮੂਲ ਤੌਰ ‘ਤੇ ਪੱਛਮ ਬੰਗਾਲ ਦੇ ਝਾੜਗ੍ਰਾਮ ਦੇ ਅਠਾਗੀ ਥਾਣਾ ਗੋਪਿਵਲੱਵਪੁਰ ਦਾ ਰਹਿਣ ਵਾਲਾ ਹੈ। ਇਹ ਤਸਕਰ ਲੜਕੀਆਂ ਨੂੰ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲਿਆਉਂਦਾ ਸੀ। ਫਿਰ ਦਲਾਲਾਂ ਜ਼ਰੀਏ 50 ਹਜ਼ਾਰ ਤੋਂ ਲੈ ਕੇ 3 ਲੱਖ ਰੁਪਏ ਵਿਚ ਲੜਕੀਆਂ ਦਾ ਸੌਦਾ ਕਰਦਾ ਸੀ। ਹੁਣੇ ਜਿਹੇ ਉਸ ਨੇ ਉੜੀਸਾ ਦੀ ਰਹਿਣ ਵਾਲਾ 15 ਸਾਲ ਦੀ ਲੜਕੀ ਦਾ 50 ਹਜ਼ਾਰ ਵਿਚ ਸੌਦਾ ਕੀਤਾ।

ਐੱਸਐੱਚਓ ਬਪਾਵਰ ਭੰਵਰ ਨੇ ਦੱਸਿਆ ਕਿ 17 ਫਰਵਰੀ ਨੂੰ ਉੜੀਸਾ ਦੀ ਰਹਿਣ ਵਾਲੀ 15 ਸਾਲ ਦੀ ਨਾਬਾਲਗ ਨੇ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ। ਦੱਸਿਆ ਕਿ ਉਸ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ। ਉਸ ਨੂੰ ਸ਼ੰਕਰ ਨਾਂ ਦੇ ਇੱਕ ਵਿਅਕਤੀ ਕੰਪਨੀ ਵਿਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਕੋਟਾ ਲੈ ਆਇਆ। 15 ਫਰਵਰੀ ਨੂੰ ਬਾਰਾਂ ਨਿਵਾਸੀ ਦੇਵਕਰਨ ਨਾਲ ਮਿਲ ਕੇ ਬਪਾਵਰ ਪਿੰਡ ਦੇ ਰਹਿਣ ਵਾਲੇ ਸਤਿਆਨਾਰਾਇਣ ਕੋਲ ਲੈ ਕੇ ਪਹੁੰਚੇ।

Comment here

Verified by MonsterInsights