ਰਣਜੀ ਟਰਾਫੀ ‘ਚ ਬੜੌਦਾ ਲਈ ਖੇਡਣ ਵਾਲੇ ਵਿਸ਼ਣੂ ਸੋਲੰਕੀ ਨੇ ਚੰਡੀਗੜ੍ਹ ਦੇ ਖਿਲਾਫ ਸੈਂਕੜਾ ਲਗਾਇਆ ਹੈ। ਸੈਂਕੜਾ ਲਗਾਉਣ ਤੋਂ ਬਾਅਦ ਹਰ ਕੋਈ ਵਿਸ਼ਣੂ ਨੂੰ ਸਲਾਮ ਕਰ ਰਿਹਾ ਹੈ। ਇਸ ਖਿਡਾਰੀ ਦੀ ਧੀ ਖਰਾਬ ਸਿਹਤ ਕਾਰਨ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਧੀ ਦੇ ਦਿਹਾਂਤ ਨੇ ਵਿਸ਼ਣੂ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਉਹ ਆਪਣੀ ਧੀ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਮੈਦਾਨ ‘ਚ ਉਤਰੇ ਤੇ ਆਪਣੀ ਟੀਮ ਲਈ ਸੈਂਕੜਾ ਲਗਾ ਦਿੱਤਾ।
ਚੰਡੀਗੜ੍ਹ ਖਿਲਾਫ ਵਿਸ਼ਣੂ ਨੇ 12 ਚੌਕਿਆਂ ਦੀ ਮਦਦ ਨਾਲ 104 ਦੌੜਾਂ ਬਣਾਈਆਂ। ਬੜੌਦਾ ਕ੍ਰਿਕਟ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਰੀਅਲ ਹੀਰੋ ਦੱਸਿਆ ਹੈ। ਉਸ ਦੀ ਇਸ ਦਿਲੇਰੀ ਵਾਲੀ ਪਾਰੀ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਰਣਜੀ ਟਰਾਫੀ ਲਈ ਖੇਡ ਰਹੇ ਬੱਲੇਬਾਜ਼ ਸ਼ੇਲਡਨ ਜੈਕਸਨ ਨੇ ਟਵੀਟ ਕਰਕੇ ਲਿਖਿਆ ਕਿ ਮੈਂ ਜਿੰਨੇ ਖਿਡਾਰੀਆਂ ਨੂੰ ਜਾਣਦਾ ਹਾਂ ਸ਼ਾਇਦ ਹੀ ਕੋਈ ਇੰਨਾ ਟਫ ਪਲੇਅਰ ਹੋਵੇ। ਮੇਰੇ ਵੱਲੋਂ ਵਿਸ਼ਣੂ ਤੇ ਉਸ ਦੇ ਪਰਿਵਾਰ ਨੂੰ ਸਲਾਮ। ਮੈਂ ਚਾਹਾਂਗਾ ਕਿ ਇਸ ਤਰ੍ਹਾਂ ਦੇ ਹੋਰ ਸੈਂਕੜੇ ਉਨ੍ਹਾਂ ਦੇ ਬੱਲੇ ਤੋਂ ਨਿਕਲਦੇ ਦਿਖਣ।
Comment here