Site icon SMZ NEWS

ਯੂਕਰੇਨ : ਜਾਪਾਨੀ ਸ਼ਿਪ ‘ਤੇ ਰੂਸੀ ਹਮਲਾ, ਅਮਰੀਕਾ ਜੰਗ ‘ਚ ਕੁੱਦਿਆ ਤਾਂ ਐਟਮੀ ਹਥਿਆਰ ਵਰਤਨਗੇ ਪੁਤਿਨ!

ਯੂਕਰੇਨ ‘ਤੇ ਹਮਲੇ ਦੇ ਤੀਜੇ ਦਿਨ ਰੂਸ ਨੇ ਦਾਅਵਾ ਕੀਾਤ ਹੈ ਕਿ ਉਸ ਨੇ 800 ਯੂਕਰੇਨੀ ਫੌਜੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਨ੍ਹਾਂ ਵਿੱਚ 14 ਫੌਜੀ ਹਵਾਈ ਇਲਾਕੇ, 19 ਕਮਾਂਡ ਪੋਸਟ, 24 ਐੱਸ-300 ਐਂਟੀ-ਏਅਰਕ੍ਰਾਫਟ ਮਿਜ਼ਾਇਲ ਸਿਸਟਮ ਤੇ 48 ਰਡਾਰ ਸਟੇਸ਼ਨ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਯੂਕਰੇਨੀ ਨੇਵੀ ਦੀਆਂ 8 ਬੇੜੀਆਂ ਨੂੰ ਵੀ ਤਬਾਹ ਕਰ ਦਿੱਤਾ ਗਿਆ ਹੈ।

russian attack on japanese

ਲੇਟੇਸਟ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਦੀ ਸਮੁਰੀ ਸਰਹੱਦ ਵਿੱਚ ਮੌਜੂਦ ਜਾਪਾਨ ਦੇ ਇੱਕ ਸ਼ਿਪ ‘ਤੇ ਮਿਜ਼ਾਇਲ ਹਮਲਾ ਕੀਤਾ ਗਿਆ ਹੈ। ਸ਼ਿਪ ਦੇ ਇੱਕ ਹਿੱਸੇ ਵਿੱਚ ਅੱਗ ਲੱਗ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਿਜ਼ਾਇਲ ਰੂਸੀ ਫੌਜ ਨੇ ਦਾਗੀ। ਸ਼ਿਪ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਸ਼ਿਪ ਨੂੰ ਟਗ ਕਰਕੇ ਰਿਪੇਅਰਿੰਗ ਲਈ ਤੁਰਕੀ ਲਿਜਾਇਆ ਜਾ ਰਿਹਾ ਹੈ।

ਦੂਜੇ ਪਾਸੇ ਇੱਕ ਹੋਰ ਨਿਊਜ਼ ਏਜੰਸੀ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇ ਅਮਰੀਕਾ ਤੇ ਨਾਟੋ ਨੇ ਜੰਗ ਵਿੱਚ ਸਿੱਧਾ ਹਿੱਸਾ ਲਿਆ ਤਾਂ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਐਟਮੀ ਹਥਿਆਰਾਂ ਦਾ ਇਸਤੇਮਾਲ ਕਰ ਸਕਦੇ ਹਨ। ਇਹ ਦਾਅਵਾ ਇੱਕ ਅਫਸਰ ਦੇ ਹਵਾਲੇ ਨਾਲ ਕੀਤਾ ਗਿਆ ਹੈ।

Exit mobile version