Site icon SMZ NEWS

ਯੂਕਰੇਨ ‘ਚ ਬੰਬ ਧਮਾਕੇ; ਹਸਪਤਾਲ ਨਹੀਂ ਪਹੁੰਚ ਸਕੀ ਮਹਿਲਾ, ਬੰਕਰ ‘ਚ ਦਿੱਤਾ ਬੱਚੀ ਨੂੰ ਜਨਮ

ਰੂਸ ਦੀ ਫੌਜ ਯੂਕਰੇਨ ‘ਤੇ ਕਬਜ਼ੇ ਲਈ ਅੱਗੇ ਵੱਧ ਰਹੀ ਹੈ। ਉਸ ਦੀਆਂ ਤੋਪਾਂ ਲਗਾਤਾਰ ਬੰਬ ਸੁੱਟ ਰਹੀਆਂ ਹਨ। ਹਰ ਪਾਸੇ ਤਬਾਹੀ ਦਾ ਨਜ਼ਾਰਾ ਹੈ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਹਨ। ਇਸ ਦਰਮਿਆਨ ਯੂਕਰੇਨੀ ਪਰਿਵਾਰ ਦੇ ਘਰ ਕਿਲਕਾਰੀ ਗੂੰਜੀ। ਰੂਸੀ ਮਿਜ਼ਾਈਲਾਂ ਤੋਂ ਬਚਣ ਲਈ ਸ਼ੈਲਟਰ ਵਿਚ ਰੁਕੀ ਇੱਕ ਮਹਿਲਾ ਨੇ ਸੁੰਦਰ ਜਿਹੀ ਬੱਚੀ ਨੂੰ ਜਨਮ ਦਿੱਤਾ।

ਯੂਕਰੇਨ ਦੇ ਲੋਕ ਜਾਨ ਬਚਾਉਣ ਲਈ ਬੰਕਰਾਂ ਵਿਚ ਪਨਾਹ ਲੈ ਰਹੇ ਹਨ। ਇੱਕ ਸ਼ੈਲਰ ਵਿਚ ਇੱਕ ਗਰਭਵਤੀ ਔਰਤ ਵੀ ਮੌਜੂਦ ਸੀ ਜਿਸ ਨੇ ਸ਼ੁੱਕਰਵਾਰ ਰਾਤ 8.30 ਵਜੇ ਬੱਚੀ ਨੂੰ ਜਨਮ ਦਿੱਤਾ। ਮਹਿਲਾ ਨੂੰ ਅਚਾਨਕ ਲੇਬਰ ਪੇਨ ਸ਼ੁਰੂ ਹੋਇਆ ਤਾਂ ਉਹ ਚੀਕਣ ਲੱਗੀ। ਬਾਹਰ ਰੂਸੀ ਤੋਪਾਂ ਗਰਜ ਰਹੀਆਂ ਸਨ ਅਜਿਹੇ ਵਿਚ ਉਸ ਨੂੰ ਹਸਪਤਾਲ ਲਿਜਾਣਾ ਮੁਸ਼ਕਲ ਸੀ। ਇਸ ਲਈ ਸ਼ੈਲਟਰ ਵਿਚ ਹੀ ਉਸ ਦੀ ਡਲਿਵਰੀ ਕਰਾਈ ਗਈ।

Exit mobile version