Indian PoliticsNationNewsPunjab newsWorld

‘ਪੰਜਾਬ ‘ਚ ਨਹੀਂ ਮਿਲਣਾ ਕਿਸੇ ਵੀ ਪਾਰਟੀ ਨੂੰ ਬਹੁਮਤ, ਨਤੀਜਿਆਂ ਮਗਰੋਂ ਦੇਖਾਂਗੇ ਗਠਜੋੜ’- ਨੱਢਾ

ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਹੰਗ ਅਸੈਂਬਲੀ ਦਾ ਮੁਲਾਂਕਣ ਕੀਤਾ ਹੈ। ਨੱਢਾ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲਣ ਦੇ ਆਸਾਰ ਨਹੀਂ ਹਨ। ਚੋਣਾਂ ਤੋਂ ਬਾਅਦ ਕਿਸੇ ਪਾਰਟੀ ਨਾਲ ਗਠਜੋੜ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਅਜੇ ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। 10 ਮਾਰਚ ਨੂੰ ਨਤੀਜਿਆਂ ਤੋਂ ਬਾਅਦ ਇਸ ਬਾਰੇ ਸੋਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਪਾਰਟੀ ਦਾ ਆਧਾਰ ਵਧਾਉਣਾ ਚਾਹੁੰਦੀ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਵਾਰ ਉਹ ਜ਼ਿਆਦਾ ਸੀਟਾਂ ‘ਤੇ ਚੋਣਾਂ ਲੜੇ।

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ ਵਿਚ ਵਖਰੇ ਤਰੀਕੇ ਨਾਲ ਚੋਣਾਂ ਹੋਈਆਂ ਹਨ। ਇਥੇ ਨਤੀਜੇ ਕੀ ਆਉਣਗੇ, ਇਸ ਬਾਰੇ ਤਾਂ ਕੋਈ ਜੋਤਿਸ਼ੀ ਹੀ ਦੱਸ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਗਠਜੋੜ ਸਰਕਾਰ ਦੇ ਸੰਕੇਤ ਜ਼ਰੂਰ ਦਿੱਤੇ ਸਨ ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਲੋੜ ਪਈ ਅਕਾਲੀ ਦਲ ਤੇ ਭਾਜਪਾ ਗਠਜੋੜ ਕਰ ਸਕਦੇ ਹਨ।

ਪੰਜਾਬ ਵਿਚ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਘੱਟ ਵੋਟਿੰਗ ਹੋਈ ਹੈ। 2017 ਵਿਚ 77.20 ਫੀਸਦੀ ਅਤੇ ਇਸ ਵਾਰ ਮਤਲਬ 2022 ਵਿਚ 71.95 ਫੀਸਦੀ ਵੋਟਿੰਗ ਹੋਈ ਹੈ। ਦੋਆਬਾ ਤੇ ਮਾਝਾ ਵਿਚ ਘੱਟ ਵੋਟਿੰਗ ਹੋਈ। ਇਸ ਦੇ ਉਲਟ ਮਾਲਵਾ ਵਿਚ ਬੰਪਰ ਵੋਟਿੰਗ ਹੋਈ ਹੈ। ਪੰਜਾਬ ਦੀ ਵੋਟਿੰਗ ਵਿਚ ਇਸ ਵਾਰ ਇਕ ਅਜਿਹਾ ਟ੍ਰੈਂਡ ਦੇਖਣ ਨੂੰ ਨਹੀਂ ਮਿਲਿਆ। ਇਸੇ ਕਾਰਨ ਸਿਆਸੀ ਮਾਹਿਰ ਵੀ ਕਿਸੇ ਤਰ੍ਹਾਂ ਦਾ ਮੁਲਾਂਕਣ ਨਹੀਂ ਕਰ ਪਾ ਰਹੇ ਹਨ।

Comment here

Verified by MonsterInsights