Site icon SMZ NEWS

ਕੀਵ ‘ਚ ਦਾਖਲ ਹੋਏ ਰੂਸੀ ਸੈਨਿਕ, ਯੂਕਰੇਨ ਦਾ ਦਾਅਵਾ ‘ਰੂਸ ਦੇ 300 ਪੈਰਾਟਰੂਪਰਸ ਨਾਲ ਭਰੇ ਪਲੇਨ ਮਾਰ ਗਿਰਾਏ

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ ਤੀਜਾ ਦਿਨ ਹੈ। ਸ਼ਨੀਵਾਰ ਨੂੰ ਰਾਜਧਾਨੀ ਕੀਵ ਸਣੇ ਯੂਕਰੇਨ ਦੇ ਸਾਰੇ ਅਹਿਮ ਸ਼ਹਿਰਾਂ ਵਿਚ ਧਮਾਕੇ ਹੋਏ ਹਨ। ਰੂਸੀ ਸੈਨਿਕ ਰਾਜਧਾਨੀ ਕੀਵ ਵਿਚ ਦਾਖਲ ਹੋ ਗਏ ਹਨ ਤੇ ਯੂਕਰੇਨੀ ਸੈਨਿਕਾਂ ਨਾਲ ਉਨ੍ਹਾਂ ਦੀ ਆਹਮਣੇ-ਸਾਹਮਣੇ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ। ਇਸ ਦਰਮਿਆਨ ਯੂਕਰੇਨ ਨੇ 300 ਰੂਸੀ ਪੈਰਾਟੂਪਰਸ ਨਾਲ ਭਰੇ ਦੋ ਪਲੇਨ ਮਾਰ ਗਿਰਾਉਣ ਦਾ ਦਾਅਵਾ ਕੀਤਾ ਹੈ। ਰੂਸੀ ਸੈਨਿਕਾਂ ਨੇ ਕੀਵ ਦੇ ਏਅਰਪੋਰਟ ‘ਤੇ ਕਬਜ਼ਾ ਕਰ ਲਿਆ ਹੈ।

ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਰੂਸ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ। ਇਸ ਪ੍ਰਸਤਾਵ ਦੇ ਪੱਖ ਵਿਚ 11 ਤੇ ਵਿਰੋਧ ਵਿਚ 1 ਵੋਟ ਪਿਆ। ਚੀਨ ਤੇ ਯੂਏਈ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਹਾਲਾਂਕਿ ਰੂਸ ਨੇ ਵੀਟੋ ਪਾਵਰ ਦਾ ਇਸਤੇਮਾਲ ਇਸ ਨਿੰਦਾ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ।

Exit mobile version