Indian PoliticsNationNewsWorld

ਸਰਕਾਰ ਵੱਲੋਂ ਵੱਡਾ ਐਲਾਨ, ਯੂਕਰੇਨ ਤੋਂ ਉਡਾਣਾਂ ‘ਚ ਫ੍ਰੀ ਲਿਆਂਦੇ ਜਾਣਗੇ ਭਾਰਤੀ

ਸਰਕਾਰ ਜਲਦ ਹੀ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਸਾਰਾ ਖਰਚਾ ਵੀ ਸਰਕਾਰ ਹੀ ਚੁੱਕੇਗੀ। ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖ਼ਬਰ ਸਾਹਮਣੇ ਆਈ ਹੈ।

ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਕੇਂਦਰ ਸਰਕਾਰ ਆਪਣੇ ਖਰਚੇ ‘ਤੇ ਵਤਨ ਵਾਪਸ ਲਿਆਏਗੀ। ਗੁਆਂਢੀ ਦੇਸ਼ਾਂ ਹੰਗਰੀ ਤੇ ਰੋਮਾਨੀਆ ਤੋਂ ਵਿਸ਼ੇਸ਼ ਜਹਾਜ਼ਾਂ ਜ਼ਰੀਏ ਲਿਆਂਦੇ ਜਾਣਗੇ।

ਦੱਸ ਦੇਈਏ ਕਿ ਯੂਕਰੇਨ ਤੇ ਰੂਸ ਵਿਚਾਲੇ ਜੰਗ ਜਾਰੀ ਹੈ। ਅੱਜ ਹਮਲੇ ਦਾ ਦੂਜਾ ਦਿਨ ਹੈ ਤੇ ਲਗਾਤਾਰ ਰੂਸ ਵੱਲੋਂ ਧਮਾਕੇ ਕੀਤੇ ਜਾ ਰਹੇ ਹਨ। ਯੂਕਰੇਨ ‘ਚ ਫਸੇ ਭਾਰਤੀ ਨਾਗਰਿਕਾਂ ਦੀ ਘਰ ਵਾਪਸੀ ਲਈ ਭਾਰਤ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ। ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।

Comment here

Verified by MonsterInsights