Indian PoliticsNationNewsWorld

ਯੂਪੀ ਚੋਣਾਂ : BJP ਦੇ ਗੜ੍ਹ ‘ਚ ‘ਆਪ’ ਦੇ ਸਟਾਰ ਪ੍ਰਚਾਰਕ ਮਾਨ, ਵਾਰਾਣਸੀ ‘ਚ ਕਰਨ ਪਹੁੰਚੇ ਰੈਲੀ

ਵਿਧਾਨ ਸਭਾ ਚੋਣਾਂ ਦੇ 7ਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਚੁਣਾਵੀ ਮਾਹੌਲ ਵਿੱਚ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਵਿੱਚ ਪਾਰਟੀ ਵੱਲੋਂ ਮੁੱਖ ਮੰਤਰੀ ਫੇਸ ਭਗਵੰਤ ਮਾਨ ਅੱਜ ਇਕ ਦਿਨਾ ਦੌਰੇ ‘ਤੇ ਵਾਰਾਣਸੀ ਪਹੁੰਚੇ ਹਨ। ਵਾਰਾਣਸੀ ਦੀਆਂ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਮਾਹੌਲ ਬਣਾਉਣਗੇ ਅਤੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਨਗੇ।

ਭਗਵੰਤ ਮਾਨ ਵਾਰਾਣਸੀ ਦੀ ਦੱਖਣੀ ਵਿਧਾਨ ਸਭਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ ਅਤੇ ਉੱਤਰੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਰੋਡ ਸ਼ੋਅ ਕਰਨਗੇ। ਵਿਧਾਨ ਸਭਾ ਹਲਕਾ ਦੱਖਣੀ ਦੇ ਉਮੀਦਵਾਰ ਅਜੀਤ ਸਿੰਘ ਦੇ ਸਮਰਥਨ ਵਿੱਚ ਉਹ ਦੋ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਨਗੇ ਅਤੇ ਉੱਤਰੀ ਵਿਧਾਨ ਸਭਾ ਦੇ ਉਮੀਦਵਾਰ ਡਾ: ਅਸ਼ੀਸ਼ ਜੈਸਵਾਲ ਦੇ ਸਮਰਥਨ ਵਿੱਚ ਰੋਡ ਸ਼ੋਅ ਵੀ ਕਰਨਗੇ।

Comment here

Verified by MonsterInsights