NationNewsWorld

ਯੂਕਰੇਨ ‘ਚ ਫਸੇ ਪਾਕਿਸਤਾਨੀ ਵਿਦਿਆਰਥੀਆਂ ‘ਤੇ ਮਰੀਅਮ ਨਵਾਜ਼ ਬੋਲੀ ‘ਕੀ ਕੋਈ ਸੁਣ ਰਿਹੈ ਉਨ੍ਹਾਂ ਦੀ ਗੁਹਾਰ’

ਯੂਕਰੇਨ ਵਿਚ ਰਹਿਣ ਵਾਲੇ ਪਾਕਿਸਤਾਨੀ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਨੂੰ ਪਹਿਲ ਦੇਣ। ਵੀਰਵਾਰ ਨੂੰ PM ਇਮਰਾਨ ਖਾਨ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਵੀ ਕੀਤੀ ਸੀ। ਯੂਕਰੇਨ ਸਥਿਤ ਪਾਕਿਸਤਾਨੀ ਦੂਦਘਰ ਦਾ ਕਹਿਣਾ ਹੈ ਕਿ ਕਿਉਂਕਿ ਯੂਕਰੇਨ ਦਾ ਹਵਾਈ ਖੇਤਰ ਬੰਦ ਹੈ, ਇਸ ਲਈ ਸਾਰੇ ਪਾਕਿਸਤਾਨੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਿਥੇ ਹਨ, ਉਥੇ ਰਹਿਣ ਜਦੋਂ ਤੱਕ ਹਾਲਾਤ ਉਨ੍ਹਾਂ ਨੂੰ ਬਾਹਰ ਕੱਢਣ ਦੇ ਲਾਇਕ ਨਾ ਹੋ ਜਾਣ।

ਪਾਕਿਸਤਾਨ ਦੇ ਰਾਜਦੂਤ ਮੇਜਰ ਜਨਰਲ ਨੋਇਲ ਇਰਸਾਈਲ ਖੋਖਰ ਨੇ ਕਿਹਾ ਕਿ ਯੂਕਰੇਨ ਵਿਚ ਸਾਰੇ ਪਾਕਿਸਤਾਨੀ ਨਾਗਰਿਕ ਸੁਰੱਖਿਅਤ ਹਨ। ਇਸ ਦਰਮਿਆਨ ਪਾਕਿਸਤਾਨ ਪੀਪਲਜ਼ ਪਾਰਟੀ ਦੀ ਨੇਤਾ ਤੇ ਸਾਬਕਾ ਪੀਐੱਮ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੋਈ ਯੂਕਰੇਨ ਵਿਚ ਮੌਜੂਦ ਪਾਕਿਸਤਾਨੀ ਵਿਦਿਆਰਥੀਆਂ ਦੀ ਆਵਾਜ਼ ਕੋਈ ਸੁਣ ਰਿਹਾ ਹੈ?ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਯੂਕਰੇਨ ਵਿਚ ਫਸੇ ਵਿਦਿਆਰਥੀ ਉਥੋਂ ਦੀ ਨਿਕਲਣ ਦਾ ਇੰਤਜ਼ਾਰ ਕਰ ਰਹੇ ਹਨ। ਸੈਂਕੜੇ ਪਾਕਿਸਤਾਨੀ ਵਿਦਿਆਰਥੀਆਂ ਦੀ ਗੁਹਾਰ ਸੁਣਨ ਵਾਲਾ ਕੋਈ ਹੈ? ਪਾਕਿਸਤਾਨ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਮਰਾਨ ਖਾਨ ਤੇ ਪੁਤਿਨ ਵਿਚ ਮੁਲਾਕਾਤ ਵਿਚ ਕਈ ਮੁੱਦਿਆਂ ‘ਤੇ ਚਰਚਾ ਹੋਈ ਪਰ ਇਸ ‘ਚ ਯੂਕਰੇਨ ਵਿਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਬਾਰੇ ਕੁਝ ਨਹੀਂ ਲਿਖਿਆ ਹੈ। ਬਿਆਨ ‘ਚ ਇਹ ਜ਼ਰੂਰ ਚਰਚਾ ਹੈ ਕਿ ਯੂਕਰੇਨ ਦੀ ਸਥਿਤੀ ‘ਤੇ ਇਮਰਾਨ ਖਾਨ ਨੇ ਕਿਹਾ ਕਿ ਕੂਟਨੀਤੀ ਤੋਂ ਹੀ ਮਸਲੇ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ।

Comment here

Verified by MonsterInsights