ਯੂਕਰੇਨ ‘ਤੇ ਰੂਸ ਦੇਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹਨ। ਰਾਜਧਾਨੀ ਕੀਵ ਧਮਾਕਿਆਂ ਨਾਲ ਦਹਿਲ ਉਠੀ ਹੈ। ਇਸ ਵਿਚਾਲੇ ਯੂਕਰੇਨ ਦੀ ਹੇਨੀਚੇਸਕ ਸਿਟੀ ਵਿੱਚ ਇੱਕ ਯੂਕਰੇਨ ਦੀ ਔਰਤ ਰੂਸੀ ਸੈਨਿਕਾਂ ਨਾਲ ਭਿੜ ਗਈ।
ਬੰਦੂਕ ਤਾਣਕੇ ਖੜ੍ਹੇ ਸੈਨਿਕ ਅੱਗੇ ਔਰਤ ਬਿਲਕੁਲ ਵੀ ਨਹੀਂ ਘਬਰਾਈ। ਔਰਤ ਨੇ ਰੂਸੀ ਸੈਨਿਕ ਨੂੰ ਜੋ ਕੁਝ ਕਿਹਾ ਉਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਯੂਕਰੇਨ ਦੀ ਔਰਤ ਰੂਸੀ ਸੈਨਿਕਾਂ ਨੂੰ ਉਂਗਲੀ ਦਿਖਾ ਕੇ ਬੋਲੀ, ‘ਤੁਸੀਂ ਬਿਨ ਬੁਲਾਏ ਮੇਰੇ ਦੇਸ਼ ‘ਚ ਕਿਉਂ ਆਏ ਹੋ?’ ਆਪਣੀ ਜੇਬ ‘ਚ ਸੂਰਜਮੁਖੀ ਦੇ ਬੀਅ ਰੱਖ ਲਓ, ਤਾਂਕਿ ਜਦੋਂ ਯੂਕਰੇਨ ਦੀ ਧਰਤੀ ਵਿੱਚ ਦਫਨਾਏ ਜਾਓਗੇ ਤਾਂ ਫੁਲ ਉਗ ਸਕਣ।’
Comment here