ਅਫਗਾਨਿਸਤਾਨ ਵਿੱਚ ਸੱਤਾਧਾਰੀ ਤਾਲਿਬਾਨ ਨੇ ਯੂਕਰੇਨ ਦੀ ਸਥਿਤੀ ‘ਤੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਯੂਕਰੇਨ ਵਿੱਚ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਨਾਗਰਿਕਾਂ ਦੇ ਸੰਭਾਵੀ ਨੁਕਸਾਨ ਨੂੰ ਲੈ ਕੇ ਚਿੰਤਤ ਹੈ।
ਤਾਲਿਬਾਨ ਸਰਕਾਰ ਨੇ ਬਿਆਨ ਜਾਰੀ ਕਰ ਕਿਹਾ ਕਿਹਾ ਅਫਗਾਨਿਸਤਾਨ ਦੋਵੇਂ ਪੱਖਾਂ ਨੂੰ ਸੰਜਮ ਦੀ ਅਪੀਲ ਕਰਦਾ ਹੈ। ਸਾਰੇ ਪੱਖਾਂ ਨੂੰ ਅਜਿਹੇ ਕਦਮਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਹਿੰਸਾ ਵਧ ਸਕਦੀ ਹੈ। ਅਫਗਾਨਿਸਤਾਨ ਦਾ ਕਹਿਣਾ ਹੈ ਕਿ ਆਪਣੀ ਨਿਰਪੱਖ ਵਿਦੇਸ਼ ਨੀਤੀ ਦੇ ਮੱਦੇਨਜ਼ਰ ਉਹ ਦੋਹਾਂ ਮੁਲਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਗੱਲਬਾਤ ਤੇ ਸ਼ਾਂਤੀਪੂਰਨ ਤਰੀਕੇ ਨਾਲ ਸੰਕਟ ਦਾ ਹੱਲ ਕੱਢਣ।
ਅਫਗਾਨਿਸਤਾਨ ਨੇ ਸਾਰੇ ਸਬੰਧਤ ਪੱਖਾਂ ਤੋਂ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਵਿੱਚ ਰਹਿਣ ਵਾਲੇ ਅਫਗਾਨ ਨਾਗਰਿਕਾਂ ਤੇ ਪ੍ਰਵਾਸੀਆਂ ਦੀ ਜ਼ਿੰਦਗੀ ਦੀ ਰੱਖਿਆ ਕਰਨ ਉੱਤੇ ਵੀ ਧਿਆਨ ਦੇਣ।