ਯੂਕਰੇਨ ‘ਤੇ ਰੂਸ ਦੇ ਹਮਲੇ ਪਿੱਛੋਂ ਵੱਖ-ਵੱਖ ਸ਼ਹਿਰਾਂ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਏਅਰ ਇੰਡੀਆ ਦੀਆਂ 2 ਫਲਾਈਟਾਂ ਅੱਜ ਰਾਤ ਨੂੰ ਰਵਾਨਾ ਹੋਣਗੀਆਂ। ਇਸ ਦਾ ਸਾਰਾ ਖਰਚਾ ਭਾਰਤ ਸਰਕਾਰ ਚੁੱਕੇਗੀ।
ਇਹ ਫਲਾਈਟਾਂ ਬੁਖਾਰੇਸਟ, ਰੋਮਾਨੀਆ ਦੇ ਰਸਤਿਓਂ ਭਾਰਤੀਆਂ ਨੂੰ ਵਾਪਿਸ ਲਿਆਉਣਗੀਆਂ। ਅੰਬੈਸੀ ਨੇ ਵਿਦਿਆਰਥੀਆਂ ਤੋਂ ਪਾਸਪੋਰਟ ਤੇ ਕੋਵਿਡ-19 ਵੈਕਸੀਨੇਸ਼ਨ ਦਾ ਸਰਟੀਫਿਕੇਟ ਨਾਲ ਲਿਆਉਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਵੀਰਵਾਰ ਦੀ ਰਾਤ ਭਾਰਤੀ ਵਿਦਿਆਰਥੀ ਮੈਟਰੋ ਸਟੇਸ਼ਨ, ਹਾਸਟਲਾਂ ਦੇ ਬੰਕਰਾਂ ਤੇ ਆਪਣੇ ਫਲੈਟਾਂ ਵਿੱਚ ਲੁਕੇ ਰਹੇ। ਇਥੇ ਸੁਰੱਖਿਆ ਵਿੱਚ ਤਾਇਨਾਤ ਮਾਰਸ਼ਲ ਉਨ੍ਹਾਂ ਦੇ ਮੋਬਾਈਲ ਰਾਹੀਂ ਯੂਕਰੇਨ ‘ਤੇ ਹਮਲੇ ਨਾਲ ਸਬੰਧਤ ਫੋਟੋਆਂ ਤੇ ਵੀਡੀਓ ਡਿਲੀਟ ਕਰਾ ਰਹੇ ਸਨ। ਬੰਕਰ ਵਿੱਚ ਲੁਕੇ ਵਿਦਿਆਰਥੀ ਹਨੂਮਾਨ ਚਾਲੀਸਾ ਦਾ ਪਾਠ ਕਰਦੇ ਵੀ ਨਜ਼ਰ ਆਏ। ਵਿਦਿਆਰਥੀਆਂਦਾ ਕਹਿਣਾ ਹੈ ਕਿ ਭਾਰਤੀ ਅੰਬੈਸੀ ਜੇ ਕਲਾਸਾਂ ਆਨਲਾਈਨ ਚਲਵਾਉਣ ਦੀ ਮੰਗ ਮੰਨ ਲੈਂਦੀ ਤਾਂ ਉਹ ਨਾ ਫਸਦੇ।