ਯੂਕਰੇਨ-ਰੂਸ ਵਿਵਾਦ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਹੋਰ ਵੱਧ ਸਕਦੀ ਹੈ। ਇਸ ਵਿਵਾਦ ਕਾਰਨ LPG ਤੇ CNG ਦੀਆਂ ਕੀਮਤਾਂ ‘ਚ ਪ੍ਰਤੀ ਕਿਲੋ 10-15 ਰੁ. ਦਾ ਵਾਧਾ ਹੋ ਸਕਦਾ ਹੈ। ਇੰਟਰਨੈਸ਼ਨਲ ਮਾਰਕੀਟ ਵਿਚ ਕੱਚੇ ਤੇਲ ਦੇ ਰੇਟ 95 ਡਾਲਰ ਪ੍ਰਤੀ ਬੈਰਲ ਦੇ ਪਾਰ ਹੋ ਗਿਆ ਹੈ। ਅਜਿਹਾ ਲਗਭਗ 8 ਸਾਲ ਪਹਿਲਾਂ ਹੋਇਆ ਸੀ। ਕੱਚਾ ਤੇਲ ਮਹਿੰਗਾ ਹੋਣ ਨਾਲ ਆਉਣ ਵਾਲੇ ਦਿਨਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣਾ ਤੈਅ ਮੰਨਿਆ ਜਾ ਰਿਹਾ ਹੈ।
ਨਾਲ ਹੀ ਇੰਟਰਨੈਸ਼ਨਲ ਮਾਰਕੀਟ ਵਿਚ ਨੈਚੂਰਲ ਗੈਸ ਦੀ ਕੀਮਤ ਵੀ ਵੱਧ ਰਹੀ ਹੈ। ਇਸ ਨਾਲ ਦੇਸ਼ ਦੇ ਅੰਦਰ LPG ਤੇ CNG ਦੀਆਂ ਕੀਮਤਾਂ ਵੀ ਵਧਣ ਦੀ ਪੂਰੀ ਸੰਭਾਵਨਾ ਹੈ। ਯੂਕਰੇਨ ਤੇ ਰੂਸ ਵਿਵਾਦ ਨਾਲ ਸੋਨੇ ਦੇ ਰੇਟਾਂ ਨੂੰ ਵੀ ਸਪੋਰਟ ਮਿਲ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਇਹ 50,500 ਰੁਪਏ ਦਾ ਲੈਵਲ ਪਾਰ ਕਰ ਗਿਆ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਵਾਦ ਦੇ ਚੱਲਦੇ ਕਾਪਰ ਤੇ ਐਲੂਮੀਨੀਅਮ ਦੇ ਰੇਟ ਵਿਚ ਵੀ ਤੇਜ਼ੀ ਦੇਖੀ ਜਾ ਸਕਦੀ ਹੈ।

ਉੱਤਰ ਪ੍ਰਦੇਸ਼ ਤੇ ਪੰਜਾਬ ਸਣੇ 5 ਸੂਬਿਆਂ ਵਿਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਨੂੰ ਮਹਿੰਗਾਈ ਦੇ ਮੋਰਚੇ ‘ਤੇ ਵੱਡਾ ਝਟਕਾ ਲੱਗ ਸਕਦਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ। ਇਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਸਕਦੇ ਹਨ ਕਿਉਂਕਿ ਕੱਚੇ ਤੇਲ ਦੇ ਰੇਟ 8 ਸਾਲ ਦੇ ਹਾਈ ਲੈਵਲ ‘ਤੇ ਜਾ ਪੁਜੇ ਹਨ।
Comment here