Indian PoliticsNationNewsPunjab newsWorld

ਅੰਮ੍ਰਿਤਸਰ : ਫੀਸ ਨੂੰ ਲੈ ਕੇ ਇੰਸਟੀਚਿਊਟ ‘ਚ ਪੜ੍ਹਨ ਵਾਲੇ ਸਟੂਡੈਂਟਸ ਤੇ ਮਾਲਕ ਵਿਚ ਚੱਲੀਆਂ ਗੋਲੀਆਂ, 1 ਜ਼ਖਮੀ

ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਪੂਰੇ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੈ। ਸਾਰੇ ਹਥਿਆਰ ਸਰਕਾਰ ਵੱਲੋਂ ਜਮ੍ਹਾ ਕਰਵਾ ਲਏ ਗਏ ਹਨ ਪਰ ਇਸ ਦਰਮਿਆਨ ਅੱਜ ਦੁਪਹਿਰ ਅੰਮ੍ਰਤਿਸਰ ਦੇ ਰਣਜੀਤ ਐਵੇਨਿਊ ਵਿਚ ਗੋਲੀਆਂ ਚੱਲੀਆਂ, ਜਿਸ ਵਿਚ ਇਕ ਨੌਜਵਾਨ ਜ਼ਖਮੀ ਹੋ ਗਿਆ। ਅੰਮ੍ਰਿਤਸਰ ਦੇ ਬੀ-ਬਲਾਕ ਵਿਚ ਬਣੇ ਇੱਕ ਪ੍ਰਾਈਵੇਟ ਇੰਸਟੀਚਿਊਟ ਵਿਚ ਮਾਲਕ ਤੇ ਵਿਦਿਆਰਥੀਆਂ ਵਿਚ ਪੈਸਿਆਂ ਨੂੰ ਲੈ ਕੇ ਬਹਿਸ ਹੋਈ ਸੀ। ਘਟਨਾ ਦੁਪਹਿਰ ਲਗਭਗ 2.30 ਵਜੇ ਦੀ ਦੱਸੀ ਜਾ ਰਹੀ ਹੈ।

ਰਣਜੀਤ ਐਵੇਨਿਊ ਬੀ-ਬਲਾਕ ਵਿਚ 2 ਧਿਰਾਂ ਵਿਚ ਕਾਫੀ ਝਗੜਾ ਹੋਇਆ ਤੇ ਗੋਲੀਆਂ ਵੀ ਚਲੀਆਂ। ਚਸ਼ਮਦੀਦ ਸਿਰਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਾਰ ਵਿਚ ਜਾ ਰਹੇ ਸਨ ਕਿ ਸਾਹਮਣੇ ਦੋ ਧਿਰਾਂ ਲੜਦੀਆਂ ਦੇਖੀਆਂ। ਲੜਦੇ-ਲੜਦੇ ਉਹ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਆ ਗਏ। ਉਨ੍ਹਾਂ ਨੇ ਗੱਡੀ ਦੇ ਸਾਹਮਣੇ ਵੀ ਗੋਲੀਆਂ ਚਲਾਈਆਂ। ਉਥੇ ਨਿੱਜੀ ਇੰਸਟੀਚਿਊਟ ਅਰਾਧਿਆ ਦੇ ਹੇਠਾਂ ਵੀ ਗੋਲੀਆਂ ਚੱਲੀਆਂ। ਇਸ ਵਿਚ ਇੰਸਟੀਚਿਊਟ ਦਾ ਮਾਲਕ ਅਮਨ ਜ਼ਖਮੀ ਹੋ ਗਿਆ।

Comment here

Verified by MonsterInsights