ਮਸ਼ਹੂਰ ਰਿਐਲਟੀ ਸ਼ੋਅ ਰੋਡੀਜ਼ ਮੁੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ ਬੀਤੇ ਦਿਨ ਸ਼ੋ ਦੇ ਗੈਂਗ ਲੀਡਰਸ ਰਣਵਿਜੈ ਸਿੰਘ ਅਤੇ ਨੇਹਾ ਧੂਪਿਆ ਦੇ ਅਲਵਿਦਾ ਆਖ ਦਿੱਤਾ ਹੈ। ਇਸ ਤੋਂ ਬਾਅਦ ਇਹ ਸ਼ੋ ਲਗਾਤਾਰ ਚਰਚਾ ਵਿੱਚ ਹੈ। ਇਸੇ ਤਰ੍ਹਾਂ ਹੁਣ ਸ਼ੋਅ ਦੇ ਦੋ ਹੋਰ ਗੈਂਗ ਲੀਡਰਸ ਨੇ ਵੀ ਇਸ ਸ਼ੋਅ ਨੂੰ ਛੱਡਣ ਦਾ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਿਕ ਨਿਖਿਲ ਚਿਨਅੱਪਾ ਅਤੇ ਰੈਪਰ ਰਫਤਾਰ ਨੇ ਵੀ ਰਿਐਲਟੀ ਸ਼ੋਅ ਰੋਡੀਜ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਰਫਤਾਰ ਤੇ ਨਿਖਿਲ ਨੇ ਇਹ ਸਾਫ਼ ਕਹਿ ਦਿੱਤਾ ਹੈ ਕਿ ਉਹ ਇਸ ਵਾਰ ਇਸ ਸ਼ੋਅ ਦਾ ਹਿੱਸਾ ਨਹੀਂ ਹੋਣਗੇ।
ਜਿੱਥੇ ਨਿਖਿਲ ਚਿਨਪਾ ਸਾਲ 2017 ਤੋਂ ਇਸ ਸ਼ੋਅ ਵਿੱਚ ਨਜ਼ਰ ਆਏ ਸਨ, ਰਫਤਾਰ ਨੇ ਸਾਲ 2018 ਤੋਂ ਇਸ ਸ਼ੋਅ ਵਿੱਚ ਬਤੌਰ ਗੈਂਗ ਲੀਡਰ ਹਿੱਸਾ ਲਿਆ ਹੈ। ਅਸਲ ‘ਚ ਖਬਰਾਂ ਦੀ ਮੰਨੀਏ ਤਾਂ ਇਸ ਵਾਰ ਰੋਡੀਜ਼ ਆਪਣੇ ਅਸਲੀ ਫਾਰਮੈਟ ‘ਚ ਵਾਪਸੀ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਇਸ ਵਾਰ ਸ਼ੋਅ ‘ਚ ਕੋਈ ਗੈਂਗ ਲੀਡਰ ਨਹੀਂ ਹੋਵੇਗਾ, ਸਿਰਫ਼ ਹੋਸਟ ਹੀ ਟੀਮ ਨਾਲ ਐਡਵੈਂਚਰ ਕਰਦੇ ਨਜ਼ਰ ਆਉਣਗੇ। ਰਫਤਾਰ ਨੇ ਕਿਹਾ ਕਿ ਜੇਕਰ ਇਸ ਵਾਰ ਸ਼ੋਅ ਦਾ ਫਾਰਮੈਟ ਨਾ ਵੀ ਬਦਲਿਆ ਗਿਆ ਤਾਂ ਵੀ ਉਹ ਸ਼ੋਅ ‘ਚ ਸ਼ਾਮਲ ਨਹੀਂ ਹੋਣਗੇ। ਇਸ ਦੌਰਾਨ ਉਨ੍ਹਾਂ ਨੇ ਸੋਨੂੰ ਸੂਦ ਨੂੰ ਹੋਸਟ ਬਣਨ ‘ਤੇ ਵਧਾਈ ਵੀ ਦਿੱਤੀ।
ਇਸ ਦੇ ਨਾਲ ਹੀ ਸ਼ੋਅ ਛੱਡਣ ਦੀ ਗੱਲ ਕਰਦੇ ਹੋਏ ਨਿਖਿਲ ਨੇ ਕਿਹਾ ਕਿ ਮੈਂ ਆਪਣੇ ਗੈਂਗ ਲੀਡਰ ਦੇ ਨਾਲ ਮਾਹੌਲ, ਚੁਣੌਤੀਆਂ ਅਤੇ ਗੱਲਬਾਤ ਨੂੰ ਬਹੁਤ ਮਿਸ ਕਰਾਂਗਾ। ਇਸ ਦੇ ਨਾਲ, ਮੈਂ ਪੂਰੇ ਗਰੁੱਪ ਨੂੰ ਵੀ ਯਾਦ ਕਰਾਂਗਾ, ਜੋ ਹਮੇਸ਼ਾ ਬਹੁਤ ਸਹਿਯੋਗੀ ਰਿਹਾ ਹੈ। ਰਣਵਿਜੈ ਦੇ ਜਾਣ ਤੋਂ ਬਾਅਦ ਹੁਣ ਇਸ ਵਾਰ ਉਨ੍ਹਾਂ ਦੀ ਥਾਂ ਸੋਨੂੰ ਸੂਦ ਨਜ਼ਰ ਆਉਣਗੇ। ਅਦਾਕਾਰ ਸੋਨੂੰ ਸੂਦ ਇਸ ਵਾਰ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣ ਵਾਲੇ ਹਨ।