Indian PoliticsNationNewsWorld

ਪੰਜਾਬ ਚੋਣਾਂ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ, ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ

ਰੂਪਨਗਰ ਵਿਖੇ ਬਣਾਇਆ ਗਿਆ ਪਿੰਕ ਬੂਥ ਵੋਟਰਾਂ ਨੂੰ ਖੂਬ ਪਸੰਦ ਆਏ ਜਿੱਥੇ ਵਿਆਹ ਵਾਲੇ ਦਿਨ ਪਹੁੰਚੇ ਲਾੜੇ ਗੈਰੀ ਸੈਣੀ ਨੇ ਵੋਟ ਪਾ ਕੇ ਖੁਸ਼ੀ ਜਾਹਿਰ ਕੀਤੀ ਕਿ ਇਸ ਪਿੰਕ ਪੋਲਿੰਗ ਸਟੇਸ਼ਨ ਉੱਤੇ ਵੀ ਵਿਆਹ ਵਾਲਾ ਮਾਹੌਲ ਬਣਾਇਆ ਗਿਆ ਹੈ ਜੋ ਬਹੁਤ ਹੀ ਖੂਬਸੂਰਤ ਅਤੇ ਵਧੀਆ ਲੱਗ ਰਿਹਾ ਹੈ।

Enthusiasm among the people
Enthusiasm among the people

ਇਸ ਮੌਕੇ ‘ਤੇ ਲਾੜੇ ਗੈਰੀ ਸੈਣੀ ਨੇ ਸਾਰਿਆਂ ਨੂੰ ਜਲਦ ਪਲਿੰਗ ਸਟੇਸ਼ਨਾਂ ‘ਤੇ ਪਹੁੰਚ ਕੇ ਵੋਟ ਪਾੳੇਣ ਦੀ ਅਪੀਲ ਵੀ ਕੀਤੀ। ਲਾੜੇ ਦੇ ਮਾਤਾ ਕਮਲੇਸ਼ ਸੈਣੀ ਨੇ ਵੀ ਕਿਹਾ ਕਿ ਪੋਲਿੰਗ ਸਟੇਸ਼ਨ ਉੱਤੇ ਕੀਤਾ ਪ੍ਰਬੰਧ ਬਹੁਤ ਵਧੀਆ ਹੈ ਅਤੇ ਸਾਨੂੰ ਇੱਥੇ ਵੋਟ ਪਾ ਕੇ ਬਹੁਤ ਵਧੀਆ ਲੱਗਾ।

ਰੂਪਨਗਰ ਵਿਚ ਕੁੱਲ 12 ਪਿੰਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਥੇ ਪੂਰਨ ਤੌਰ ‘ਤੇ ਔਰਤਾਂ ਵਲੋਂ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਨੂੰ ਚੰਗਾਂ ਮਹਿਸੂਸ ਕਰਵਾਉਣ ਲਈ ਪੋਲਿੰਗ ਸਟਸ਼ਨਾਂ ਨੂੰ ਸਜਾਇਆ ਗਿਆ ਹੈ।

Comment here

Verified by MonsterInsights