ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦਾ ਕੰਮ ਜਾਰੀ ਹੈ। ਇਸੇ ਵਿਚਾਲੇ ਸੋਨੂੰ ਸੂਦ ਦੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ, ਜਿਸ ਦੇ ਚੱਲਦਿਆਂ ਉਨ੍ਹਾਂ ਦੀ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਸੋਨੂੰ ਸੂਦ ‘ਤੇ ਦੂਜੇ ਬੂਥਾਂ ‘ਤੇ ਜਾ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਹੈ। ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਮੋਗਾ ਹਲਕੇ ਤੋਂ ਚੋਣ ਲੜ ਰਹੀ ਹੈ।
ਮੋਗਾ ਦੇ ਪਿੰਡ ਲੰਡੇਕੇ ਦੇ ਬੂਥ ‘ਤੇ ਜਾ ਰਹੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਗੱਡੀ ਨੂੰ ਚੋਣ ਕਮਿਸ਼ਨ ਦੇ ਨਿਰਦੇਸ਼ ‘ਤੇ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਅਕਾਲੀ ਦਲ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਹਰਕਤ ਵਿੱਚ ਆ ਗਿਆ ਅਤੇ ਸੋਨੂੰ ਸੂਦ ਖਿਲਾਫ ਕਾਰਵਾਈ ਕੀਤੀ। ਸੋਨੂੰ ਸੂਦ ਨੂੰ ਦੂਜੀ ਗੱਡੀ ਵਿੱਚ ਰਵਾਨਾ ਹੋਣਾ ਪਿਆ।
ਇਸ ਬਾਰੇ ਅਕਾਲੀ ਆਗੂ ਦੀਦਾਰ ਸਿੰਘ ਨੇ ਦੱਸਿਆ ਕਿ ਸੋਨੂੰ ਸੂਦ ਵੱਲੋ ਵੱਖ-ਵੱਖ ਬੂਥਾਂ ਉੱਤੇ ਜਾ ਕੇ ਵੋਟਰਾਂ ਨੂੰ ਭਰਮਾਇਆ ਜਾ ਰਿਹਾ ਹੈ। ਜੇ ਸੋਨੂੰ ਸੂਦ ਨੇ ਪੋਲਿੰਗ ਬੂਥ ਉੱਤੇ ਬੈਠਣਾ ਹੈ ਤਾਂ ਉਹ ਸਿਰਫ਼ ਆਪਣੇ ਪੋਲਿੰਗ ਬੂਥ ਉਤੇ ਹੀ ਬੈਠ ਸਕਦਾ ਹੈ।
Comment here